DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੋਇਬ ਅਖ਼ਤਰ, ਬਾਸਿਤ ਅਲੀ ਦੇ ਯੂਟਿਊਬ ਚੈਨਲਾਂ ’ਤੇ ਭਾਰਤ ਵਿਚ ਪਾਬੰਦੀ

Shoaib Akhtar, Basit Ali's YouTube channels banned in India
  • fb
  • twitter
  • whatsapp
  • whatsapp
featured-img featured-img
Pakistan's former cricketer Shoaib Akhtar. AP/PTI file
Advertisement

ਨਵੀਂ ਦਿੱਲੀ, 28 ਅਪਰੈਲ

ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਕੌਮੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਸਰਕਾਰ ਦੇ ਆਦੇਸ਼ ਤੋਂ ਬਾਅਦ ਭਾਰਤ ਵਿਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖਤਰ ਅਤੇ ਬਾਸਿਤ ਅਲੀ ਦੇ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਕਈ ਪਾਕਿਸਤਾਨੀ ਚੈਨਲਾਂ ਰੋਕ ਲਾਈ ਹੈ।

Advertisement

ਇਹ ਕਦਮ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨੀ ਯੂਟਿਊਬ ਚੈਨਲ ਭਾਰਤ, ਇਸਦੀ ਫੌਜ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਭੜਕਾਊ ਅਤੇ ਸੰਪਰਦਾਇਕ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ, ਝੂਠੇ ਅਤੇ ਗੁੰਮਰਾਹਕੁੰਨ ਬਿਰਤਾਂਤਾਂ ਅਤੇ ਗਲਤ ਜਾਣਕਾਰੀ ਫੈਲਾ ਰਹੇ ਸਨ।

ਅਖਤਰ, ਇਕ ਮਸ਼ਹੂਰ ਸਾਬਕਾ ਤੇਜ਼ ਗੇਂਦਬਾਜ਼, ਅੰਤਰਰਾਸ਼ਟਰੀ ਕ੍ਰਿਕਟ ਮੁੱਦਿਆਂ ਦੇ ਆਪਣੇ ਡੂੰਘਾਈ ਨਾਲ ਅਤੇ ਅਕਸਰ ਹਾਸੋਹੀਣੇ ਵਿਸ਼ਲੇਸ਼ਣ ਲਈ ਭਾਰਤੀ ਪ੍ਰਸ਼ੰਸਕਾਂ ਵਿਚ ਇਕ ਪ੍ਰਸਿੱਧ ਹਸਤੀ ਹੈ। ਬਾਸਿਤ, ਇਕ ਸਾਬਕਾ ਪਾਕਿਸਤਾਨ ਕੋਚ, ਆਪਣੇ ਚੈਨਲ ’ਤੇ ਇਸੇ ਤਰ੍ਹਾਂ ਦੀ ਸਮੱਗਰੀ ਸਾਂਝੀ ਕਰਦੇ ਹਨ। -ਪੀਟੀਆਈ

Advertisement
×