ਸੇਪਕਟਕਰਾਅ: ਮਹਿਲਾ ਰੇਗੂ ਟੀਮ ਨੇ ਪਹਿਲਾ ਤਗ਼ਮਾ ਜਿੱਤਿਆ
ਜਨਿਹੂਆ: ਭਾਰਤ ਦੀ ਸੇਪਕਟਕਰਾਅ ਮਹਿਲਾ ਰੇਗੂ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਭਾਰਤੀ ਮਹਿਲਾ ਸਪੇਕਟਕਰਾਅ ਟੀਮ ਦਾ ਇਹ ਪਹਿਲਾ ਤਗ਼ਮਾ ਹੈ। ਅਯੇਕਪਮ ਮਾਈਪਾਕ ਦੇਵੀ, ਓਇਨਮ ਚਾਓਬਾ ਦੇਵੀ, ਖੁਸ਼ਬੂ, ਅਲਾਂਗਬਮ ਪ੍ਰੀਆ ਦੇਵੀ ਅਤੇ...
Advertisement
ਜਨਿਹੂਆ: ਭਾਰਤ ਦੀ ਸੇਪਕਟਕਰਾਅ ਮਹਿਲਾ ਰੇਗੂ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਭਾਰਤੀ ਮਹਿਲਾ ਸਪੇਕਟਕਰਾਅ ਟੀਮ ਦਾ ਇਹ ਪਹਿਲਾ ਤਗ਼ਮਾ ਹੈ। ਅਯੇਕਪਮ ਮਾਈਪਾਕ ਦੇਵੀ, ਓਇਨਮ ਚਾਓਬਾ ਦੇਵੀ, ਖੁਸ਼ਬੂ, ਅਲਾਂਗਬਮ ਪ੍ਰੀਆ ਦੇਵੀ ਅਤੇ ਅਲਾਂਗਬਮ ਲੀਰੇਨਟੋਂਬੀ ਦੇਵੀ ਦੀ ਮਹਿਲਾ ਭਾਰਤੀ ਟੀਮ ਨੂੰ ਰੇਗੂ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਥਾਈਲੈਂਡ ਨੇ 21-10, 21-13 ਨਾਲ ਹਰਾਇਆ। ਸੇਪਕਟਕਰਾਅ ਦੇ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਕਾਂਸੇ ਦਾ ਤਗ਼ਮਾ ਮਿਲਦਾ ਹੈ। ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੇ ਸਪੇਕਟਕਰਾਅ ਵਿੱਚ ਇਹ ਪਹਿਲਾ, ਜਦਕਿ ਦੇਸ਼ ਲਈ ਸਿਰਫ਼ ਦੂਜਾ ਤਗ਼ਮਾ ਹੈ। ਭਾਰਤੀ ਪੁਰਸ਼ ਰੇਗੂ ਟੀਮ ਨੇ 2018 ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ
Advertisement
Advertisement
×