ਦੂਜਾ ਟੈਸਟ: ਭਾਰਤ ਨੇ ਪੰਜਵੇਂ ਦਿਨ ਚਾਹ ਦੀ ਬ੍ਰੇਕ ਮੌਕੇ 90/5 ਦਾ ਸਕੋਰ ਬਣਾਇਆ
ਭਾਰਤ ਨੇ ਦੱਖਣੀ ਅਫ਼ਰੀਕਾ ਖਿਲਾਫ਼ ਦੂਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਦਿਨ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੁੱਧਵਾਰ ਨੂੰ ਚਾਹ ਦੀ ਬ੍ਰੇਕ ਤੱਕ ਪੰਜ ਵਿਕਟਾਂ 'ਤੇ 90 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਭਾਰਤ ਅਜੇ ਵੀ...
ਦੱਖਣੀ ਅਫ਼ਰੀਕਾ ਦਾ ਸਿਮੋਨ ਹਾਰਮਰ ਤੇ ਏਡਨ ਮਾਰਕਰਾਮ ਦੂਜੇ ਟੈਸਟ ਮੈਚ ਦੇ ਪੰਜਵੇਂ ਦਿਨ ਭਾਰਤੀ ਕਪਤਾਨ ਰਿਸ਼ਭ ਪੰਤ ਦੀ ਵਿਕਟ ਲੈਣ ਦੀ ਖੁਸ਼ੀ ਸਾਂਝੀ ਕਰਦੇ ਹੋਏ। ਫੋਟੋ: ਪੀਟੀਆਈ
Advertisement
ਭਾਰਤ ਨੇ ਦੱਖਣੀ ਅਫ਼ਰੀਕਾ ਖਿਲਾਫ਼ ਦੂਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਦਿਨ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੁੱਧਵਾਰ ਨੂੰ ਚਾਹ ਦੀ ਬ੍ਰੇਕ ਤੱਕ ਪੰਜ ਵਿਕਟਾਂ 'ਤੇ 90 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਭਾਰਤ ਅਜੇ ਵੀ ਟੀਚੇ ਤੋਂ 459 ਦੌੜਾਂ ਪਿੱਛੇ ਹੈ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 489 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 201 ਦੌੜਾਂ 'ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ਪੰਜ ਵਿਕਟਾਂ 'ਤੇ 260 ਦੌੜਾਂ 'ਤੇ ਐਲਾਨ ਦਿੱਤੀ। ਚਾਹ ਦੀ ਬ੍ਰੇਕ ਸਮੇਂ ਸਾਈਂ ਸੁਦਰਸ਼ਨ 14 ਦੌੜਾਂ 'ਤੇ ਅਤੇ ਰਵਿੰਦਰ ਜਡੇਜਾ 23 ਦੌੜਾਂ ’ਤੇ ਖੇਡ ਰਹੇ ਸਨ। ਦੱਖਣੀ ਅਫਰੀਕਾ ਵੱਲੋਂ ਆਫ ਸਪਿਨਰ ਸਾਈਮਨ ਹਾਰਮਰ ਨੇ 23 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
Advertisement
Advertisement
×

