Advertisement
Hong Kong Open: Satwik-Chirag reach first final of seasonਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਇਸ ਸਾਲ ਦੇ ਖਿਤਾਬ ਲਈ ਆਪਣੀ ਉਡੀਕ ਖਤਮ ਕਰਦਿਆਂ ਅੱਜ ਹਾਂਗਕਾਂਗ ਓਪਨ ਸੁਪਰ 500 ਦੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ ਹੈ। ਭਾਰਤੀ ਜੋੜੀ ਨੇ ਚੀਨੀ ਤਾਇਪੇ ਦੇ ਬਿੰਗ-ਵੇਈ ਲਿਨ ਅਤੇ ਚੇਨ ਚੇਂਗ ਕੁਆਨ ਨੂੰ 21-17, 21-15 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਪਹਿਲਾਂ ਇਸ ਜੋੜੀ ਨੂੰ ਛੇ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਫਾਈਨਲ ਵਿੱਚ ਚੀਨ ਦੇ ਲਿਆਂਗ ਵੇਈ ਕੈਂਗ ਅਤੇ ਵਾਂਗ ਚਾਂਗ ਅਤੇ ਚੀਨੀ ਤਾਇਪੇ ਦੇ ਫਾਂਗ-ਚਿਹ ਲੀ ਅਤੇ ਫਾਂਗ-ਜੇਨ ਲੀ ਵਿਚਕਾਰ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂਆਂ ਨਾਲ ਖੇਡੇਗੀ।
Advertisement
Advertisement
×