ਹਾਂਗਕਾਂਗ ਓਪਨ ਦੇ ਫਾਈਨਲ ਵਿੱਚ ਹਾਰੇ ਸਾਤਵਿਕ-ਚਿਰਾਗ
Hong Kong Open: Satwik-Chiragਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਅੱਜ ਹਾਂਗਕਾਂਗ ਓਪਨ ਸੁਪਰ 500 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਸਿਖਰਲੀ ਪੁਰਸ਼ ਡਬਲਜ਼ ਜੋੜੀ ਨੂੰ ਚੀਨੀ ਜੋੜੀ ਲਿਆਂਗ...
Advertisement 
Advertisement
Hong Kong Open: Satwik-Chiragਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਅੱਜ ਹਾਂਗਕਾਂਗ ਓਪਨ ਸੁਪਰ 500 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਸਿਖਰਲੀ ਪੁਰਸ਼ ਡਬਲਜ਼ ਜੋੜੀ ਨੂੰ ਚੀਨੀ ਜੋੜੀ ਲਿਆਂਗ ਵੇਈ ਕੇਂਗ ਤੇ ਵਾਂਗ ਚਾਂਗ ਨੇ ਹਰਾਇਆ। ਭਾਰਤੀ ਟੀਮ ਨੇ ਜਿੱਤਣ ਲਈ ਪੂਰੀ ਵਾਹ ਲਾਈ ਪਰ ਪਹਿਲੇ ਸੈਟ ਤੋਂ ਬਾਅਦ ਚੀਨੀ ਖਿਡਾਰੀ ਹਾਵੀ ਰਹੇ। ਇਹ ਮੁਕਾਬਲਾ 61 ਮਿੰਟ ਚੱਲਿਆ ਜਿਸ ਵਿਚ ਭਾਰਤੀ ਖਿਡਾਰੀਆਂ ਨੂੰ 21-19, 14-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
Advertisement 
ਇਸ ਤੋਂ ਇਕ ਦਿਨ ਪਹਿਲਾਂ ਭਾਰਤੀ ਜੋੜੀ ਨੇ ਚੀਨੀ ਤਾਇਪੇ ਦੇ ਬਿੰਗ-ਵੇਈ ਲਿਨ ਅਤੇ ਚੇਨ ਚੇਂਗ ਕੁਆਨ ਨੂੰ 21-17, 21-15 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਇਸ ਤੋਂ ਪਹਿਲਾਂ ਇਸ ਜੋੜੀ ਨੂੰ ਛੇ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੀਟੀਆਈ
Advertisement 
× 

