ਜਗਤਪੁਰਾ ਸ਼ੂਟਿੰਗ ਰੇਂਜ ਵਿੱਚ ਸਰਤਾਜ ਟਿਵਾਣਾ ਚੈਂਪੀਅਨ
ਐੱਲ ਪੀ ਯੂ ਦੇ ਵਿਦਿਆਰਥੀ ਨੇ 50 ਮੀਟਰ ਰਾਈਫਲ ’ਚ ਸੋਨ ਤਗ਼ਮਾ ਜਿੱਤਿਆ
Advertisement
ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ ਪੀ ਯੂ) ਦੇ ਵਿਦਿਆਰਥੀ ਸਰਤਾਜ ਟਿਵਾਣਾ ਨੇ ਜਗਤਪੁਰਾ ਸ਼ੂਟਿੰਗ ਰੇਂਜ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ 3-ਪੁਜ਼ੀਸ਼ਨ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਉਹ ਐੱਲ ਪੀ ਯੂ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਉਚੇਰੀ ਪੜ੍ਹਾਈ ਕਰ ਰਿਹਾ ਹੈ। ਜਿੱਤ ਮਗਰੋਂ ਉਸ ਨੇ ਕਿਹਾ ਕਿ ਜਿੱਤ ਦਾ ਉਸ ਨੂੰ ਪਿਛਲੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ, ਉਹ ਬਹੁਤ ਸਾਰੀਆਂ ਤਬਦੀਲੀਆਂ ਵਿੱਚੋਂ ਗੁਜ਼ਰਿਆ ਹੈ। ਯੂਨੀਵਰਸਿਟੀ ਖੇਡਾਂ ’ਚ ਉਸ ਨੇ ਚੌਥੀ ਵਾਰ ਹਿੱਸਾ ਲਿਆ ਸੀ। ਇਨ੍ਹਾਂ ਖੇਡਾਂ ਵਿੱਚ ਉਸ ਨੇ ਹਮੇਸ਼ਾ ਪਹਿਲੇ ਤਿੰਨ ਵਿੱਚੋਂ ਕੋਈ ਨਾ ਕੋਈ ਸਥਾਨ ਹਾਸਲ ਕੀਤਾ ਹੈ। ਸਰਤਾਜ ਟਿਵਾਣਾ ਨੇ ਕਿਹਾ ਕਿ ਨੈਸ਼ਨਲ ਚੈਂਪੀਅਨਸ਼ਿਪ ਤੋਂ ਪਹਿਲਾਂ ਇਹ ਜਿੱਤ ਹਾਸਲ ਕਰਨਾ ਬਹੁਤ ਉਤਸ਼ਾਹਜਨਕ ਹੈ। ਉਸ ਨੇ ਆਪਣੇ ਬੋਰਡਿੰਗ ਸਕੂਲ ਵਿੱਚ ਸ਼ੂਟਿੰਗ ਦਾ ਅਭਿਆਸ ਕਰਨਾ ਸ਼ੁਰੂ ਕੀਤਾ, ਉਦੋਂ ਤੋਂ ਉਹ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।
Advertisement
Advertisement
×

