ਸਚਿਨ ਨੇ ਗੁਰਸ਼ਰਨ ਸਿੰਘ ਦੀ ਦਲੇਰੀ ਦਾ ਕਿੱਸਾ ਯਾਦ ਕੀਤਾ
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸਾਬਕਾ ਭਾਰਤੀ ਖਿਡਾਰੀ ਗੁਰਸ਼ਰਨ ਸਿੰਘ ਦੀ ਉਹ ਦਲੇਰੀ ਯਾਦ ਕੀਤੀ ਜਦੋਂ ਉਸ ਨੇ ਹੱਥ ’ਤੇ ਸੱਟ ਲੱਗਣ ਦੇ ਬਾਵਜੂਦ ਮੈਦਾਨ ਵਿੱਚ ਉਤਰ ਕੇ ਸਚਿਨ ਦਾ ਸਾਥ ਦਿੱਤਾ ਸੀ। ਇਹ ਘਟਨਾ 1989-90 ਦੇ ਇਰਾਨੀ ਕੱਪ ਮੈਚ...
Advertisement
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸਾਬਕਾ ਭਾਰਤੀ ਖਿਡਾਰੀ ਗੁਰਸ਼ਰਨ ਸਿੰਘ ਦੀ ਉਹ ਦਲੇਰੀ ਯਾਦ ਕੀਤੀ ਜਦੋਂ ਉਸ ਨੇ ਹੱਥ ’ਤੇ ਸੱਟ ਲੱਗਣ ਦੇ ਬਾਵਜੂਦ ਮੈਦਾਨ ਵਿੱਚ ਉਤਰ ਕੇ ਸਚਿਨ ਦਾ ਸਾਥ ਦਿੱਤਾ ਸੀ। ਇਹ ਘਟਨਾ 1989-90 ਦੇ ਇਰਾਨੀ ਕੱਪ ਮੈਚ ਦੀ ਹੈ, ਜਦੋਂ ‘ਰੈਸਟ ਆਫ ਇੰਡੀਆ’ ਦੀ ਟੀਮ ਦਿੱਲੀ ਖਿਲਾਫ਼ ਮੁਸ਼ਕਲ ਵਿੱਚ ਸੀ। ਮੈਚ ਵਿੱਚ ਰੈਸਟ ਆਫ ਇੰਡੀਆ 554 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 209 ਦੌੜਾਂ ’ਤੇ 9 ਵਿਕਟਾਂ ਗੁਆ ਚੁੱਕੀ ਸੀ। ਸਚਿਨ ਉਸ ਵੇਲੇ 90 ਦੌੜਾਂ ਦੇ ਨੇੜੇ ਖੇਡ ਰਿਹਾ ਸੀ। ਉਸ ਵੇਲੇ ਪੰਜਾਬ ਦਾ ਸਾਬਕਾ ਖਿਡਾਰੀ ਗੁਰਸ਼ਰਨ ਸਿੰਘ, ਜਿਸ ਦੇ ਹੱਥ ’ਤੇ ਸੱਟ ਲੱਗੀ ਹੋਈ ਸੀ, 11ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਇਆ। ਦੋਵਾਂ ਨੇ ਆਖ਼ਰੀ ਵਿਕਟ ਲਈ 36 ਦੌੜਾਂ ਜੋੜੀਆਂ ਤੇ ਸਚਿਨ ਨੇ ਯਾਦਗਾਰੀ ਸੈਂਕੜਾ ਪੂਰਾ ਕੀਤਾ।
Advertisement
Advertisement
×

