ਰੋਹਿਤ ਤੇ Kohli ਦਾ ਇੱਕ ਰੋਜ਼ਾ ਮੈਚ ’ਚ ਸ਼ਾਨਦਾਰ ਰਿਕਾਰਡ: Sourav Ganguly
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ Sourav Ganguly ਨੇ ਅੱਜ ਕਿਹਾ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ Rohit Sharma and Virat Kohli ਦਾ ਇੱਕ ਰੋਜ਼ਾ ਮੈਚਾਂ ’ਚ ਸ਼ਾਨਦਾਰ ਰਿਕਾਰਡ ਹੈ ਅਤੇ ਜੇਕਰ ਉਹ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਕ੍ਰਿਕਟ ਦੀ 50 ਓਵਰਾਂ ਦੀ ਵੰਨਗੀ ’ਚ ਖੇਡਣਾ ਜਾਰੀ ਰੱਖਣਾ ਚਾਹੀਦਾ ਹੈ।
ਗਾਂਗੁਲੀ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਆਸਟਰੇਲੀਆ ’ਚ ਅਗਾਮੀ ਇੱਕ ਦਿਨਾ ਮੈਚਾਂ ਦੀ ਲੜੀ ਵਿਰਾਟ ਤੇ ਰੋਹਿਤ ਦੀ ਆਖਰੀ ਲੜੀ ਹੋ ਸਕਦੀ ਹੈ, ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਘਟਨਾਕ੍ਰਮ ਬਾਰੇ ਪਤਾ ਨਹੀਂ ਹੈ।
ਇਨ੍ਹਾਂ ਅਟਕਲਾਂ ਬਾਰੇ ਪੁੱਛੇ ਜਾਣ ’ਤੇ ਸੌਰਵ ਨੇ ਕਿਹਾ, ‘‘ਮੈਨੂੰ ਇਸ ਬਾਰੇ ਪਤਾ ਨਹੀਂ ਹੈ ਤੇ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ।’’ ਹਾਲਾਂਕਿ ਗਾਂਗੁਲੀ ਨੇ ਆਖਿਆ ਕਿ ਦੋਵਾਂ ਦਾ ਕਰੀਅਰ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ।
ਸੌਰਵ ਗਾਂਗੁਲੀ ਨੇ AWL Agri Business Ltd Event ਦੌਰਾਨ ਬੋਲਦਿਆਂ ਆਖਿਆ, ‘‘ਇਹ ਕਹਿਣਾ ਮੁਸ਼ਕਲ ਹੈ। ਜੋ ਵਧੀਆ ਪ੍ਰਦਰਸ਼ਨ ਕਰੇਗਾ ਉਹੀ ਖੇਡੇਗਾ। ਜੇਕਰ ਉਹ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਖੇਡਣਾ ਜਾਰੀ ਰੱਖਣਾ ਚਾਹੀਦਾ ਹੈ। ਕੋਹਲੀ ਦਾ ਇਕ ਰੋਜ਼ਾ ਰਿਕਾਰਡ ਸ਼ਾਨਦਾਰ ਹੈ ਤੇ ਰੋਹਿਤ ਦਾ ਵੀ ਵਧੀਆ ਰਿਕਾਰਡ ਹੈ। ਦੋਵੇਂ ਹੀ white-ball cricket ਵਿੱਚ ਬੇਮਿਸਾਲ ਹਨ।’’
ਦੱਸਣਯੋਗ ਹੈ ਕਿ ਭਾਰਤ ਦੇ ਆਸਟਰੇਲੀਆ ਦੌਰਾ 19 ਅਕਤੂਬਰ ਤੋਂ ਸ਼ੁੁਰੂ ਹੋਣਾ ਹੈ। ਇਸ ਮਗਰੋਂ ਭਾਰਤ ਨੇ ਘਰੇਲੂ ਮੈਦਾਨਾਂ ’ਤੇ ਦਸੰਬਰ ’ਚ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਇੱਕ ਦਿਨਾ ਮੈਚ ਖੇਡਣੇ ਹਨ।
ਕੈਲੰਡਰ ਵਰ੍ਹੇ 2026 ਵਿੱਚ ਭਾਰਤ ਨੇ New Zealand, Afghanistan, England, the West Indies ਖ਼ਿਲਾਫ਼ ਲੜੀਆਂ ਖੇਡਣੀਆਂ ਹਨ।