ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਭਾਰਤੀ ਕ੍ਰਿਕਟ ਟੀਮ ਵਿੱਚ ਨਵੇਂ ਨੌਜਵਾਨਾਂ ਨੂੰ ਮੌਕੇ ਦੇਣ ’ਤੇ ਜ਼ੋਰ ਦੇ ਰਹੇ ਹਨ। ਇਸ ਦੌਰਾਨ ਗੰਭੀਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੋਹਿਤ ਤੇ ਕੋਹਲੀ ਤਜਰਬੇਕਾਰ ਖਿਡਾਰੀ ਹਨ, ਪਰ ਨਵੇਂ ਮੁੰਡੇ ਵੀ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਗੰਭੀਰ ਸੀਰੀਜ਼ ਵਿੱਚ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ ਤੇ ਕ੍ਰਿਸ਼ਨਾ ਦੇ ਪ੍ਰਦਰਸ਼ਨ ਤੋਂ ਵੀ ਪ੍ਰਭਾਵਿਤ ਹੋਏ ਹਨ। ਉਸ ਕਿਹਾ ਕਿ ਇਨ੍ਹਾਂ ਗੇਂਦਬਾਜ਼ਾਂ ਨੇ ਮੁਸ਼ਕਲ ਨਾਲ 15 ਕੁ ਇੱਕ ਰੋਜ਼ਾ ਮੈਚ ਹੀ ਖੇਡੇ ਹਨ, ਫਿਰ ਵੀ ਇਨ੍ਹਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।
ਬਦਲ ਦਾ ਸਵਾਲ ਹੀ ਨਹੀਂ: ਬਾਂਗਰ
ਭਾਰਤੀ ਬੱਲੇਬਾਜ਼ੀ ਦੇ ਸਾਬਕਾ ਕੋਚ ਸੰਜੈ ਬਾਂਗਰ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਬਦਲ ਬਾਰੇ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਖ਼ਦਸ਼ਾ ਜਤਾਇਆ ਕਿ 2027 ਦੇ ਵਿਸ਼ਵ ਕੱਪ ਲਈ ਗੰਭੀਰ ਦੋਵਾਂ ਖਿਡਾਰੀਆਂ ਨੂੰ ਲੈ ਕੇ ਸ਼ੱਕੀ ਹੋ ਸਕਦੇ ਹਨ, ਪਰ ਪਿਛਲੇ ਇੱਕ ਰੋਜ਼ਾ ਮੈਚਾਂ ਵਿੱਚ ਦੋਵਾਂ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਲਗਦਾ ਹੈ ਕਿ ਦੋਵਾਂ ਖਿਡਾਰੀਆਂ ਦੀ ਜਗ੍ਹਾ ਬਦਲਣ ਬਾਰੇ ਸਵਾਲ ਹੀ ਨਹੀਂ ਹੋਣਾ ਚਾਹੀਦਾ। ਦੋਵਾਂ ਨੂੰ ਜਗ੍ਹਾ ਮਿਲਣੀ ਹੀ ਚਾਹੀਦੀ ਹੈ।

