DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੈਸਟ ਦਰਜਾਬੰਦੀ ’ਚ ਰਿਸ਼ਭ ਪੰਤ ਨੇ ਵਿਰਾਟ ਨੂੰ ਪਛਾੜਿਆ

ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਚੌਥੇ ਸਥਾਨ ’ਤੇ
  • fb
  • twitter
  • whatsapp
  • whatsapp
Advertisement

ਦੁਬਈ, 23 ਅਕਤੂਬਰ

ਰਿਸ਼ਭ ਪੰਤ ਅੱਜ ਜਾਰੀ ਕੀਤੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਬੱਲੇਬਾਜ਼ੀ ਲਈ ਟੈਸਟ ਦਰਜਾਬੰਦੀ ਵਿੱਚ ਆਪਣੇ ਸੁਪਰਸਟਾਰ ਭਾਰਤੀ ਸਾਥੀ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ। ਪੰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ 99 ਦੌੜਾਂ ਬਣਾਈਆਂ ਸਨ, ਜਿਸ ਨਾਲ ਉਸ ਨੂੰ ਦਰਜਾਬੰਦੀ ਵਿੱਚ ਤਿੰਨ ਸਥਾਨ ਦਾ ਫਾਇਦਾ ਹੋਇਆ। ਦੂਜੇ ਪਾਸੇ ਕੋਹਲੀ 70 ਦੌੜਾਂ ਬਣਾਉਣ ਦੇ ਬਾਵਜੂਦ ਇੱਕ ਸਥਾਨ ਅੱਠਵੇਂ ਸਥਾਨ ’ਤੇ ਖਿਸਕ ਗਿਆ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਚੌਥੇ ਸਥਾਨ ’ਤੇ ਭਾਰਤ ਦਾ ਸਰਵੋਤਮ ਦਰਜਾਬੰਦੀ ਵਾਲਾ ਬੱਲੇਬਾਜ਼ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦੋ ਸਥਾਨ ਥੱਲੇ ਖਿਸਕ ਕੇ ਸ੍ਰੀਲੰਕਾ ਦੇ ਦਿਮੁਥ ਕਰੂਣਾਰਤਨੇ ਨਾਲ ਸਾਂਝੇ 15ਵੇਂ ਸਥਾਨ ’ਤੇ ਹੈ। ਇੰਗਲੈਂਡ ਦਾ ਸਟਾਰ ਬੱਲੇਬਾਜ਼ ਜੋਅ ਰੂਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰ ’ਤੇ ਹੈ।

Advertisement

ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ (36 ਸਥਾਨ ਉੱਪਰ 18ਵੇਂ ਸਥਾਨ ’ਤੇ) ਅਤੇ ਡੇਵੋਨ ਕਾਨਵੇਅ (12ਵੇਂ ਸਥਾਨ ਉੱਪਰ 36ਵੇਂ ਸਥਾਨ ’ਤੇ) ਨੇ ਬੱਲੇਬਾਜ਼ੀ ਦਰਜਾਬੰਦੀ ਵਿੱਚ ਲੰਬੀ ਛਾਲ ਲਗਾਈ, ਜਦਕਿ ਉਨ੍ਹਾਂ ਦੇ ਸਾਥੀ ਮੈਟ ਹੈਨਰੀ (ਦੋ ਸਥਾਨ ਉੱਪਰ ਨੌਵੇਂ ਸਥਾਨ ’ਤੇ) ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਸਿਖਰਲੇ 10 ’ਚ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੀ ਭਾਰਤੀ ਜ਼ਮੀਨ ’ਤੇ ਲੰਬੇ ਸਮੇਂ ਮਗਰੋਂ ਟੈਸਟ ਕ੍ਰਿਕਟ ਵਿੱਚ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਵਿਲ ਓਰੂਕੇ ਦੋ ਸਥਾਨ ਉੱਪਰ 39ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪਾਕਿਸਤਾਨ ਦੇ ਸਪਿੰਨਰ ਨੋਮਾਨ ਅਲੀ ਨੂੰ ਇੰਗਲੈਂਡ ਖ਼ਿਲਾਫ਼ ਦੋ ਪਾਰੀਆਂ ਵਿੱਚ 11 ਵਿਕਟਾਂ ਲੈਣ ਦਾ ਲਾਹਾ ਮਿਲਿਆ ਹੈ। ਉਸ ਨੇ 17ਵੇਂ ਸਥਾਨ ’ਤੇ ਮੁੜ ਤੋਂ ਗੇਂਦਬਾਜ਼ੀ ਦਰਜਾਬੰਦੀ ਵਿੱਚ ਜਗ੍ਹਾ ਬਣਾਈ।

ਬੁਮਰਾਹ ਗੇਂਦਬਾਜ਼ੀ ’ਚ ਸਿਖ਼ਰ ’ਤੇ

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਸਿਖਰ ’ਤੇ ਹੈ। ਉਸ ਮਗਰੋਂ ਰਵੀਚੰਦਰਨ ਅਸ਼ਿਵਨ ਦਾ ਨੰਬਰ ਆਉਂਦਾ ਹੈ, ਜਦਕਿ ਰਵਿੰਦਰ ਜਡੇਜਾ ਪਹਿਲਾਂ ਵਾਂਗ ਸੱਤਵੇਂ ਸਥਾਨ ’ਤੇ ਹੈ। -ਪੀਟੀਆਈ

Advertisement
×