ਰਿੰਕੂ ਸਿੰਘ ਦੀ ਜੇਤੂ ਦੌੜਾਂ ਬਣਾਉਣ ਦੀ ਖਾਹਿਸ਼ ਪੂਰੀ ਹੋਈ
ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਇਕ ਗੇਂਦ ਖੇਡੀ; ਹਾਰਦਿਕ ਪੰਡਿਆ ਦੀ ਥਾਂ ਟੀਮ ਵਿਚ ਮਿਲੀ ਸੀ ਜਗ੍ਹਾ
Advertisement
ਰਿੰਕੂ ਸਿੰਘ ਨੇ ਏਸ਼ੀਆ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਜੇਤੂ ਦੌੜਾਂ ਬਣਾਉਣ ਦੀ ਇੱਛਾ ਜਤਾਈ ਸੀ। ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਇਕ ਗੇਂਦ ਖੇਡਣ ਦੇ ਬਾਵਜੂਦ ਰਿੰਕੂ ਸਿੰਘ ਦੀ ਇਹ ਇੱਛਾ ਐਤਵਾਰ ਰਾਤ ਨੂੰ ਪੂਰੀ ਹੋ ਗਈ।
ਰਿੰਕੂ ਦਾ ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਖਿਲਾਫ਼ ਬੇਹੱਦ ਦਬਾਅ ਵਾਲਾ ਫਾਈਨਲ ਸੀ। ਆਪਣੀ ਇਸ ਖਾਹਿਸ਼ ਨੂੰ ਪੂਰਾ ਕਰਨ ਲਈ ਉਸ ਨੂੰ ਸਿਰਫ਼ ਇਕ ਗੇਂਦ ਦੀ ਲੋੜ ਸੀ। ਪਹਿਲੀ ਹੀ ਗੇਂਦ ’ਤੇ ਮਿਡ ਆਨ ਦੇ ਉਪਰੋਂ ਦੀ ਇਕ ਹਿੱਟ ਲਗਾ ਕੇ ਰਿੰਕੂ ਸਿੰਘ ਨੇ ਨੌਵਾਂ ਏਸ਼ੀਆ ਕੱਪ ਤੇ ਟੀ20 ਵਿਸ਼ਵ ਕੱਪ ਦਾ ਦੂਜਾ ਖਿਤਾਬ ਭਾਰਤ ਦੀ ਝੋਲੀ ਪਾ ਦਿੱਤਾ।
Advertisement
ਫਾਈਨਲ ਵਿਚ ਭਾਰਤੀ ਟੀਮ ਦੀ ਜਿੱਤ ਤੋਂ ਬਾਗੋ ਬਾਗ਼ ਰਿੰਕੂ ਸਿੰਘ ਨੇ ਕਿਹਾ, ‘‘ਹੋਰ ਕੁਝ ਮਾਇਨੇ ਨਹੀਂ ਰੱਖਦਾ। ਇਹ ਇਕ ਗੇਂਦ ਮਾਇਨੇ ਰੱਖਦੀ ਹੈ। ਇਕ ਦੀ ਲੋੜ ਸੀ ਤੇ ਮੈਂ ਇਸ ’ਤੇ ਚੌਕਾ ਮਾਰਿਅ। ਸਾਰੇ ਜਾਣਦੇ ਹਨ ਕਿ ਮੈਂ ਇਕ ਫਿਨਿਸ਼ਰ ਹਾਂ। ਟੀਮ ਜਿੱਤ ਗਈ ਤੇ ਮੈਂ ਸੱਚਮੁੱਚ ਬਹੁਤ ਖ਼ੁਸ਼ ਹਾਂ।’’
Advertisement
×