ਸਿਨਰ ਦੇ ਲਹਿਜ਼ੇ ਦੀ ਤੁਲਨਾ ਹਿਟਲਰ ਨਾਲ ਕਰਨ ਵਾਲੇ ਰੈਪਰ ਨੇ ਮੁਆਫ਼ੀ ਮੰਗੀ
ਇਟਲੀ ਦੇ ਮਸ਼ਹੂਰ ਰੈਪਰ ਫੇਡੇਜ਼ ਨੇ ਆਪਣੇ ਵਿਵਾਦਤ ਗੀਤ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ, ਜਿਸ ਵਿੱਚ ਉਸ ਨੇ ਇਟਲੀ ਦੇ ਹੀ ਟੈਨਿਸ ਸਟਾਰ ਜਾਨਿਕ ਸਿਨਰ ਦੇ ਬੋਲਣ ਦੇ ਲਹਿਜ਼ੇ ਦੀ ਤੁਲਨਾ ਐਡੋਲਫ ਹਿਟਲਰ ਦੇ ਲਹਿਜ਼ੇ ਨਾਲ ਕੀਤੀ ਸੀ।...
Advertisement
ਇਟਲੀ ਦੇ ਮਸ਼ਹੂਰ ਰੈਪਰ ਫੇਡੇਜ਼ ਨੇ ਆਪਣੇ ਵਿਵਾਦਤ ਗੀਤ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ, ਜਿਸ ਵਿੱਚ ਉਸ ਨੇ ਇਟਲੀ ਦੇ ਹੀ ਟੈਨਿਸ ਸਟਾਰ ਜਾਨਿਕ ਸਿਨਰ ਦੇ ਬੋਲਣ ਦੇ ਲਹਿਜ਼ੇ ਦੀ ਤੁਲਨਾ ਐਡੋਲਫ ਹਿਟਲਰ ਦੇ ਲਹਿਜ਼ੇ ਨਾਲ ਕੀਤੀ ਸੀ। ਇਸ ਟਿੱਪਣੀ ਕਾਰਨ ਰੈਪਰ ’ਤੇ ਨਸਲੀ ਨਫ਼ਰਤ ਭੜਕਾਉਣ ਦੇ ਗੰਭੀਰ ਦੋਸ਼ ਲੱਗੇ ਸਨ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਫੇਡੇਜ਼ ਨੇ ਆਪਣੇ ਨਵੇਂ ਗੀਤ ਦੇ ਬੋਲ ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਸਨ। ਇਨ੍ਹਾਂ ਬੋਲਾਂ ਤੋਂ ਬਾਅਦ ਬੋਲਜ਼ਾਨੋ ਸ਼ਹਿਰ ਦੇ ਕੌਂਸਲ ਮੈਂਬਰ ਜੁਸੇਪੇ ਮਾਰਤੂਚੀ ਨੇ ਫੇਡੇਜ਼ ਖ਼ਿਲਾਫ਼ ਸਰਕਾਰੀ ਵਕੀਲਾਂ ਰਾਹੀਂ ਰਸਮੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਇਟਲੀ ਦੇ ਫੌਜਦਾਰੀ ਕਾਨੂੰਨ ਦੀ ਉਸ ਧਾਰਾ ਤਹਿਤ ਕੀਤੀ ਗਈ ਹੈ ਜੋ ਨਸਲੀ ਨਫ਼ਰਤ ਨੂੰ ਉਕਸਾਉਣ ਅਤੇ ਪ੍ਰਚਾਰ ਕਰਨ ’ਤੇ ਪਾਬੰਦੀ ਲਾਉਂਦੀ ਹੈ।
Advertisement
Advertisement
×