ਰਮੇਸ਼ ਨੇ ਏਸ਼ਿਆਈ ਸਰਫਿੰਗ ’ਚ ਕਾਂਸੇ ਦਾ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ
ਟੂਰਨਾਮੈਂਟ ’ਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
Advertisement
ਭਾਰਤ ਦੇ ਰਮੇਸ਼ ਬੁਧਿਆਲ ਨੇ ਅੱਜ ਨੂੰ ਇੱਥੇ ਏਸ਼ੀਅਨ ਸਰਫਿੰਗ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਓਪਨ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾਹੈ। ਉਹ ਇਸ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਉਹ ਬੀਤੇ ਦਿਨ ਇਸ ਮੁਕਾਬਲੇ ਦੇ ਤਗ਼ਮੇ ਦੇ ਗੇੜ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਉਸ ਨੇ ਫਾਈਨਲ ਵਿੱਚ 12.60 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਕੋਰੀਆ ਦੇ ਕਨੋਆ ਹੀਜੇ ਨੇ 15.17 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਇੰਡੋਨੇਸ਼ੀਆ ਦਾ ਪਜਾਰ ਏਰੀਆਨਾ 14.57 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ।
Advertisement
ਓਪਨ ਮਹਿਲਾ ਵਰਗ ਵਿੱਚ ਜਪਾਨ ਦੀ ਐਨਰੀ ਮਾਤਸੁਨੋ (14.90 ਅੰਕ) ਨੇ ਹਮਵਤਨ ਸੁਮੋਮੋ ਸਾਤੋ (13.70) ਦੀ ਸਖ਼ਤ ਚੁਣੌਤੀ ਦਿੰਦਿਆਂ ਸੋਨ ਤਗ਼ਮਾ ਜਿੱਤਿਆ। ਥਾਈਲੈਂਡ ਦੀ ਇਜ਼ਾਬੇਲ ਹਿਗਸ ਨੇ 11.76 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ।
Advertisement
×