ਦਿੱਲੀ ਤੇ ਐੱਨਸੀਆਰ ਵਿੱਚ ਮੀਂਹ; ਗਰਮੀ ਤੋਂ ਰਾਹਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਤੇ ਐੱਨਸੀਆਰ ਦੇ ਕਈ ਹਿੱਸਿਆਂ ਵਿਚ ਅੱਜ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਭਰਵਾਂ ਮੀਂਹ ਨਹੀਂ ਸੀ ਪਰ ਇਸ ਮੀਂਹ ਨਾਲ ਠੰਢੀਆਂ ਹਵਾਵਾਂ ਚੱਲੀਆਂ। ਸ਼ੁੱਕਰਵਾਰ ਨੂੰ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ...
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਤੇ ਐੱਨਸੀਆਰ ਦੇ ਕਈ ਹਿੱਸਿਆਂ ਵਿਚ ਅੱਜ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਭਰਵਾਂ ਮੀਂਹ ਨਹੀਂ ਸੀ ਪਰ ਇਸ ਮੀਂਹ ਨਾਲ ਠੰਢੀਆਂ ਹਵਾਵਾਂ ਚੱਲੀਆਂ। ਸ਼ੁੱਕਰਵਾਰ ਨੂੰ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਜਿਸ ਨਾਲ ਖੇਤਰ ਵਿੱਚ ਤੇਜ਼ ਗਰਮੀ ਤੋਂ ਰਾਹਤ ਮਿਲੀ। ਦਿੱਲੀ ਵਿੱਚ ਧੌਲਾ ਕੂਆਂ, ਇੰਡੀਆ ਗੇਟ, ਦੱਖਣੀ ਦਿੱਲੀ ਦੇ ਕੁਝ ਹਿੱਸਿਆਂ, ਡਿਫੈਂਸ ਕਲੋਨੀ, ਨਵੀਂ ਦਿੱਲੀ ਨਗਰ ਪਰਿਸ਼ਦ ਦੇ ਕਈ ਖੇਤਰਾਂ ਸਮੇਤ ਕਈ ਥਾਵਾਂ ‘ਤੇ ਮੀਂਹ ਪਿਆ। ਦੁਪਹਿਰ ਬਾਅਦ ਇਹ ਮੌਸਮ ਵਿੱਚ ਤਬਦੀਲੀ ਆਈ ਅਤੇ ਇਸ ਨਾਲ ਦਿੱਲੀ ਐਨਸੀਆਰ ਦੇ ਅਸਮਾਨ ਉੱਪਰ ਬੀਤੇ ਦਿਨਾਂ ਤੋਂ ਛਾਈ ਗਰਦ ਧੋਤੀ ਗਈ। ਇਹ ਗਰਦ ਰਾਜਸਥਾਨ ਅਤੇ ਪਾਕਿਸਤਾਨ ਤੋਂ ਆਈ ਹਨੇਰੀ ਕਾਰਨ ਦਿੱਲੀ ਅਤੇ ਇਸ ਦੇ ਇਲਾਕੇ ਦੇ ਅਸਮਾਨ ਵਿੱਚ ਛਾ ਗਈ ਸੀ।
Advertisement
Advertisement