ਕਤਰ ਕਲਾਸਿਕ ਸਕੁਐਸ਼: ਅਭੈ ਸਿੰਘ ਨੇ ਕਰੀਮ ਨੂੰ ਹਰਾਇਆ
ਭਾਰਤੀ ਸਕੁਐਸ਼ ਖਿਡਾਰੀ ਅਭੈ ਸਿੰਘ ਨੇ ਕਤਰ ਕਲਾਸਿਕ ਸਕੁਐਸ਼ ਦੇ ਪਹਿਲੇ ਗੇੜ ’ਚ ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਮਿਸਰ ਦੇ ਕਰੀਮ ਗਵਾਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਪੀ ਐੱਸ ਏ ਟੂਰ ’ਤੇ ਭਾਰਤ ਦੇ ਉੱਚ ਦਰਜਾਬੰਦੀ ਵਾਲੇ...
Advertisement
ਭਾਰਤੀ ਸਕੁਐਸ਼ ਖਿਡਾਰੀ ਅਭੈ ਸਿੰਘ ਨੇ ਕਤਰ ਕਲਾਸਿਕ ਸਕੁਐਸ਼ ਦੇ ਪਹਿਲੇ ਗੇੜ ’ਚ ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਮਿਸਰ ਦੇ ਕਰੀਮ ਗਵਾਡ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਪੀ ਐੱਸ ਏ ਟੂਰ ’ਤੇ ਭਾਰਤ ਦੇ ਉੱਚ ਦਰਜਾਬੰਦੀ ਵਾਲੇ ਖਿਡਾਰੀ ਅਭੈ ਨੇ ਕਰੀਮ ’ਤੇ 41 ਮਿੰਟਾਂ ’ਚ 11-6, 11-4, 1-11, 11-9 ਨਾਲ ਜਿੱਤ ਦਰਜ ਕੀਤੀ। ਅਭੈ ਦਾ ਸਾਹਮਣਾ ਹੁਣ ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਮਿਸਰ ਦੇ ਫਾਰੇਸ ਡੈਸੂਕੀ ਨਾਲ ਹੋਵੇਗਾ। ਭਾਰਤ ਦੇ ਰਮਿਤ ਟੰਡਨ ਨੂੰ ਮਿਸਰ ਦੇ ਮੁਸਤਫ਼ਾ ਅਸਲ ਤੋਂ 4-11, 7-11, 4-11 ਨਾਲ ਹਾਰ ਮਿਲੀ।
Advertisement
Advertisement
×