Punjab News - Sports: ਪਿੰਡ ਬੁੱਟਰ ਦੀ ਮਨਵੀਰ ਕੌਰ ਦੀ ਕੌਮੀ ਬੇਸਬਾਲ ਟੀਮ ’ਚ ਚੋਣ
Punjab News - Sports: Manveer Kaur from Buttar village selected in national Baseball team
ਟੀਮ ਇਸੇ ਸਾਲ ਹੋਣ ਵਾਲੇ ਏਸ਼ੀਆ ਕੱਪ ਮੁਕਾਬਲੇ ਵਿਚ ਲਵੇਗੀ ਹਿੱਸਾ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 30 ਅਪਰੈਲ
ਪਿੰਡ ਬੁੱਟਰ ਕਲਾਂ ਦੀ ਜੰਮਪਲ ਮਨਵੀਰ ਕੌਰ ਭਾਰਤੀ ਕੌਮੀ ਮਹਿਲਾ ਬੇਸਬਾਲ ਟੀਮ ਵਿਚ ਚੋਣ ਕੀਤੀ ਗਈ ਹੈ। ਇਹ ਟੀਮ ਇਸੇ ਸਾਲ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਮਨਵੀਰ ਕੌਰ ਦੀ ਇਸ ਪ੍ਰਾਪਤੀ ਉਤੇ ਪਿੰਡ ਬੁੱਟਰ, ਜ਼ਿਲ੍ਹਾ ਮੋਗਾ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਮਨਵੀਰ ਨੇ ਬੈਂਕਾਕ (ਥਾਈਲੈਂਡ) ਵਿਖੇ ਇੰਡੀਆ ਟੀਮ ਦੇ ਕਰਵਾਏ ਗਏ ਏਸ਼ੀਆ ਕੱਪ ਕੁਆਲੀਫਾਈ ਮੁਕਾਬਲੇ ਵਿਚ ਕੁਆਲੀਫਾਈ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਿਰਤੀ ਪਰਿਵਾਰ ਦੀ ਹੋਣਹਾਰ ਲੜਕੀ ਮਨਵੀਰ ਕੌਰ ਪੁੱਤਰੀ ਗੁਰਮਖ ਸਿੰਘ ਨੇ ਪਿੰਡ ਦੇ ਸਕੂਲ ’ਚੋਂ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਅਤੇ ਇਥੇ ਹੀ ਬੇਸਬਾਲ ਦੀ ਟ੍ਰੇਨਿੰਗ ਸ਼ੁਰੂ ਕੀਤੀ।
ਇਸ ਪਿੱਛੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਕਰਨ ਉਪਰੰਤ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਬੀਪੀਐਡ ਕਰ ਰਹੀ ਹੈ। ਪਿੰਡ ਵਾਸੀਆਂ ਤੇ ਇਲਾਕੇ ਵਿੱਚ ਮਨਵੀਰ ਕੌਰ ਦੀ ਭਾਰਤ ਦੀ ਟੀਮ ਵਿੱਚ ਹੋਈ ਚੋਣ ਲਈ ਖੁਸ਼ੀ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।