ਜਪਾਨ ਮਾਸਟਰਜ਼ ’ਚ ਪ੍ਰਣੌਏ ਤੇ ਸੇਨ ਭਾਰਤ ਦੀ ਅਗਵਾਈ ਕਰਨਗੇ
ਭਾਰਤੀ ਸ਼ਟਲਰ ਐੱਚ ਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਕੁਮਾਮੋਟੋ ਮਾਸਟਰਜ਼ ਜਪਾਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਥੇ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ, ਉੱਥੇ ਹੀ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਤੇ ਕਿਰਨ ਜੌਰਜ ਵੀ ਆਪਣੀ...
Advertisement
ਭਾਰਤੀ ਸ਼ਟਲਰ ਐੱਚ ਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਕੁਮਾਮੋਟੋ ਮਾਸਟਰਜ਼ ਜਪਾਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਥੇ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ, ਉੱਥੇ ਹੀ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਤੇ ਕਿਰਨ ਜੌਰਜ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਸੱਤਵਾਂ ਦਰਜਾ ਪ੍ਰਾਪਤ ਲਕਸ਼ੈ ਨੂੰ ਪਹਿਲੇ ਗੇੜ ’ਚ ਜਪਾਨ ਦੇ ਕੋਕੀ ਵਤਨਾਬੇ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਵਿਸ਼ਵ ਚੈਂਪੀਅਨਸ਼ਿਪ 2023 ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪ੍ਰਣੌਏ ਪੈਰਿਸ ਓਲੰਪਿਕ ਤੋਂ ਪਹਿਲਾਂ ਹੋਏ ਚਿਕਨਗੁਨੀਆ ਤੋਂ ਬਾਅਦ ਸੰਘਰਸ਼ ਕਰ ਰਿਹਾ ਹੈ। ਕੇਰਲਾ ਦਾ 33 ਸਾਲਾ ਪ੍ਰਣੌਏ ਮਹੀਨੇ ਤੋਂ ਵੱਧ ਸਮੇਂ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਉਹ ਆਪਣਾ ਪਹਿਲਾ ਮੈਚ ਮਲੇਸ਼ੀਆ ਦੇ ਜੁਨ ਹਾਓ ਲਿਓਂਗ ਖ਼ਿਲਾਫ਼ ਖੇਡੇਗਾ।
Advertisement
Advertisement
×

