ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਸ਼ਵ ਰਿਕਾਰਡ ਬਣਾਉਣ ਲਈ ਲਗਾਤਾਰ 35 ਘੰਟੇ ਗੋਲਫ ਖੇਡੀ

ਨਿਊਯਾਰਕ ਦੇ ਗੋਲਫਰ ਨੇ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ
ਕੇਲੈਚੀ ਐਜ਼ੀਹੀ ਵਿਸ਼ਵ ਰਿਕਾਰਡ ਬਣਾਉਣ ਲਈ ਗੋਲਫ ਖੇਡਦਾ ਹੋਇਆ।
Advertisement

ਨਿਊਯਾਰਕ, 12 ਜੂਨ

ਨਿਊਯਾਰਕ ਦੇ ਗੋਲਫਰ ਨੇ ਲਗਾਤਾਰ ਸਭ ਤੋਂ ਵੱਧ ਘੰਟੇ ਗੋਲਫ ਖੇਡ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਲਾਂਗ ਆਈਲੈਂਡ ਦੇ ਕੋਰਸ (ਗੋਲਫ ਮੈਦਾਨ) ’ਚ ਐਤਵਾਰ ਸ਼ਾਮ ਤੋਂ ਮੰਗਲਵਾਰ ਸਵੇਰ ਤੱਕ ਲਗਾਤਾਰ 35 ਘੰਟੇ ਗੋਲਫ ਖੇਡੀ। ਕੇਲੈਚੀ ਐਜ਼ੀਹੀ (27) ਨਾਮੀ ਇਸ ਖਿਡਾਰੀ ਨੇ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਲਈ 24 ਘੰਟੇ ਖੇਡਣ ਦੀ ਯੋਜਨਾ ਬਣਾਈ ਸੀ ਪਰ ਕੁਝ ਘੰਟਿਆਂ ਬਾਅਦ ਉਸ ਨੂੰ ਪਤਾ ਲੱਗਾ ਕਿ ਮਈ ਮਹੀਨੇ ਨਾਰਵੇ ਦੇ ਇੱਕ ਕੋਰਸ ’ਚ ਇੱਕ ਬਰਤਾਨਵੀ ਗੋਲਫਰ ਲਗਾਤਾਰ 32 ਘੰਟੇ ਖੇਡਿਆ ਸੀ। ਉਸ ਨੇ ਦੱਸਿਆ ਕਿ ਉਹ ਉਸ ਦੀ ਭੈਣ ਨੇ ਇੰਟਰਨੈੱਟ ’ਤੇ ਸਰਚ ਕਰਦੇ ਸਮੇਂ 32 ਘੰਟੇ ਦਾ ਰਿਕਾਰਡ ਦੇਖਣ ਮਗਰੋਂ ਉਸ ਨੂੰ ਫੋਨ ਕੀਤਾ ਸੀ। ਐਜ਼ੀਹੀ ਨੇ ਇਸ ਮਗਰੋਂ ਪੂਰੀ ਦ੍ਰਿੜ੍ਹਤਾ ਦਿਖਾਈ ਤੇ ਮੀਂਹ, ਥਕਾਵਟ ਤੇ ਪੈਰਾਂ ’ਚ ਦਰਦ ਦੇ ਬਾਵਜੂਦ ਹਾਰ ਨਾ ਮੰਨੀ ਅਤੇ ਆਖਰਕਾਰ ਬਰਤਾਨੀਆਂ ਦੇ ਇਸਾਕ ਰੋਲੈਂਡਸ ਨੂੰ ਪਛਾੜਨ ’ਚ ਕਾਮਯਾਬੀ ਰਿਹਾ। ਕੇਲੈਚੀ ਐਜ਼ੀਹੀ ਨੇ ਕਿਹਾ, ‘‘ਮੈਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੋ ਰਿਹਾ ਹੈਉਂ ਕਿ ਮੈਂ ਵਿਸ਼ਵ ਚੈਂਪੀਅਨ ਹਾਂ। ਇਹ ਇੱਕ ਅਜਿਹਾ ਮੌਕਾ ਹੈ ਜੋ ਬਹੁਤੇ ਲੋਕਾਂ ਨੂੰ ਨਹੀਂ ਮਿਲਦਾ। ਇਹ ਯਕੀਨੀ ਤੌਰ ’ਤੇ ਕੁਝ ਅਜਿਹਾ ਹੈ ਜਿਸ ਬਾਰੇ ਮੈਂ ਭਵਿੱਖ ’ਚ ਆਪਣੇ ਬੱਚਿਆਂ ਤੇ ਪੋਤੇ ਪੋਤੀਆਂ ਨੂੰ ਜ਼ਰੂਰ ਦੱਸਾਂਗਾ।’’ ਐਜ਼ੀਹੀ ਮੁਤਾਬਕ ਉਸ ਦੇ ਦੋਸਤਾਂ ਨੇ ਪੂੁਰੀ ਖੇਡ ਦਾ ਵੀਡੀਓ ਬਣਾਈ ਤੇ ਹੋਰ ਲੋਕਾਂ ਨੇ ਗਵਾਹ ਵਜੋਂ ਕੰਮ ਕੀਤਾ ਤਾਂ ਕਿ ਇਸ ਨੂੰ ਗਿੰਨੀਜ਼ ਰਿਕਾਰਡ ਦੀ ਮਨਜ਼ੂਰੀ ਮਿਲ ਸਕੇ। ਲੰਡਨ ਅਧਾਰਿਤ ਗਿੰਨੀਜ਼ ਵਰਲਡ ਰਿਕਾਰਡ ਦੇ ਤਰਜਮਾਨ ਕੇ. ਗੈਲੋਵੇਅ ਨੇ ਕਿਹਾ ਕਿ ਕਿਸੇ ਦੇ ਨਾਮ ’ਤੇ ਵੀ ਸਭ ਤੋਂ ਲੰਮਾ ਸਮਾਂ ਗੋਲਫ ਖੇਡਣ ਦਾ ਰਿਕਾਰਡ ਦਰਜ ਨਹੀਂ ਹੈ। -ਏਪੀ

Advertisement

Advertisement