Pakistan yet to get govt clearance ਪਾਕਿਸਤਾਨ ਨੂੰ ਹਾਲੇ ਤੱਕ ਭਾਰਤ ’ਚ ਏਸ਼ੀਆ ਕੱਪ ਖੇਡਣ ਲਈ ਨਹੀਂ ਮਿਲੀ ਮਨਜ਼ੂਰੀ
ਕਰਾਚੀ, 3 ਜੁਲਾਈ
ਪਾਕਿਸਤਾਨ ਸਪੋਰਟਸ ਬੋਰਡ (ਪੀਐਸਬੀ) ਅਤੇ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐਚਐਫ) ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਭਾਰਤ ਵਿੱਚ ਦੋ ਵੱਡੇ ਹਾਕੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ ਹੈ।
ਭਾਰਤੀ ਖੇਡ ਮੰਤਰਾਲੇ ਦੇ ਇਕ ਸੂਤਰ ਨੇ ਅੱਜ ਕਿਹਾ ਕਿ ਪਾਕਿਸਤਾਨ ਦੀਆਂ ਹਾਕੀ ਟੀਮਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਅਤੇ ਭਾਰਤ ਵਿਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਵਿਚ ਹਿੱਸਾ ਲੈਣ ਤੋਂ ਨਹੀਂ ਰੋਕਿਆ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਬਹੁਪੱਖੀ ਮੁਕਾਬਲਿਆਂ ਤੋਂ ਰੋਕਣ ਦਾ ਕੋਈ ਵੀ ਕਦਮ ਓਲੰਪਿਕ ਚਾਰਟਰ ਦੀ ਉਲੰਘਣਾ ਕਰੇਗਾ। ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗਿਰ ਵਿੱਚ ਹੋਣਾ ਹੈ, ਜਦੋਂ ਕਿ ਜੂਨੀਅਰ ਵਿਸ਼ਵ ਕੱਪ 28 ਨਵੰਬਰ ਤੋਂ 10 ਦਸੰਬਰ ਤੱਕ ਚੇਨਈ ਅਤੇ ਮਦੁਰਾਈ ਵਿੱਚ ਹੋਵੇਗਾ। PHF ਦੇ ਜਨਰਲ ਸਕੱਤਰ ਰਾਣਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਨੇ PSB ਨੂੰ ਅਧਿਕਾਰਤ ਤੌਰ ’ਤੇ ਭਾਰਤ ਵਿਚ ਟੀਮਾਂ ਭੇਜਣ ਦੀ ਮਨਜ਼ੂਰੀ ਮੰਗੀ ਹੈ ਜਿਸ ਦੀ ਹਾਲੇ ਤਕ ਸਰਕਾਰੀ ਮਨਜ਼ੂਰੀ ਨਹੀਂ ਮਿਲੀ। ਦੱਸਣਾ ਬਣਦਾ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਵਿਗੜ ਗਏ ਸਨ। ਪੀਟੀਆਈ