ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ
ਦੱਖਣੀ ਅਫਰੀਕਾ 37.5 ਓਵਰਾਂ ’ਚ 143 ਦੌਡ਼ਾਂ ’ਤੇ ਆਲ ਆੳੂਟ; ਪਾਕਿਸਤਾਨ 25.1 ਓਵਰਾਂ ’ਚ 144 ਦੌਡ਼ਾਂ
Pakistan won by 7 wkts ਪਾਕਿਸਤਾਨ ਨੇ ਅੱਜ ਤੀਜੇ ਤੇ ਆਖਰੀ ਇਕ ਦਿਨਾ ਮੈਚ ਵਿਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ। ਦੱਖਣੀ ਅਫਰੀਕਾ ਨੇ ਪਾਕਿਸਤਾਨ ਖ਼ਿਲਾਫ਼ ਵੱਖ ਵੱਖ ਵੰਨਗੀਆਂ ਦੇ ਖੇਡੇ ਗਏ ਸੱਤ ਮੈਚਾਂ ਵਿਚ ਟਾਸ ਹਾਰਿਆ ਪਰ ਦੱਖਣੀ ਅਫਰੀਕਾ ਨੇ ਅੱਜ ਟਾਸ ਜਿੱਤਿਆ ਪਰ ਪੂਰੀ ਟੀਮ ਨਿਰਧਾਰਤ ਪੰਜਾਹ ਓਵਰ ਵੀ ਨਾ ਖੇਡ ਸਕੀ। ਦੱਖਣੀ ਅਫਰੀਕਾ ਦੀ ਟੀਮ 37.5 ਓਵਰਾਂ ਵਿਚ 143 ਦੌੜਾਂ ’ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਆਪਣੀਆਂ ਆਖਰੀ ਅੱਠ ਵਿਕਟਾਂ ਸਿਰਫ 37 ਦੌੜਾਂ ‘ਤੇ ਗੁਆ ਦਿੱਤੀਆਂ। ਪਾਕਿਸਤਾਨ ਵਲੋਂ ਅਬਰਾਰ ਅਹਿਮਦ ਨੇ 27 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸੈਮ ਅਯੂਬ ਨੇ 11 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 77 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੇ ਸਿਰਫ 25.1 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 144 ਦੌੜਾਂ ਬਣਾ ਕੇ ਮੈਚ ਤੇ ਸੀਰੀਜ਼ ਜਿੱਤ ਲਈ। ਪਾਕਿਸਤਾਨ ਨੇ ਪਹਿਲਾ ਮੈਚ ਦੋ ਵਿਕਟਾਂ ਨਾਲ ਜਿੱਤਿਆ ਸੀ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਕਵਿੰਟਨ ਡੀ ਕਾਕ ਦੇ ਨਾਬਾਦ ਸੈਂਕੜੇ ਦੀ ਬਦੌਲਤ ਦੂਜਾ ਮੈਚ ਅੱਠ ਵਿਕਟਾਂ ਨਾਲ ਜਿੱਤਿਆ ਸੀ ਪਰ ਅੱਜ ਪਾਕਿਸਤਾਨ ਨੇ ਤੀਜੇ ਮੈਚ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਏਪੀ

