ਲੋਕ ਸਭਾ ’ਚ ਭਲਕੇ ‘ਅਪਰੇਸ਼ਨ ਸਿੰਧੂਰ’ ਉੱਤੇ ਹੋਵੇਗੀ ਚਰਚਾ
ਸੰਸਦ ਦੀ ਪਿਛਲੇ ਹਫ਼ਤੇ ਦੀ ਕਾਰਵਾਈ ਲਗਪਗ ਠੱਪ ਰਹਿਣ ਤੋਂ ਬਾਅਦ ਲੋਕ ਸਭਾ ਵਿੱਚ ਸੋਮਵਾਰ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਵੱਲੋਂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਬਾਰੇ ਇੱਕ ਵਿਸ਼ੇਸ਼ ਚਰਚਾ ਕਰੇਗੀ। 16 ਘੰਟਿਆਂ ਦੀ ਇਸ ਬਹਿਸ...
Advertisement
ਸੰਸਦ ਦੀ ਪਿਛਲੇ ਹਫ਼ਤੇ ਦੀ ਕਾਰਵਾਈ ਲਗਪਗ ਠੱਪ ਰਹਿਣ ਤੋਂ ਬਾਅਦ ਲੋਕ ਸਭਾ ਵਿੱਚ ਸੋਮਵਾਰ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਵੱਲੋਂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਬਾਰੇ ਇੱਕ ਵਿਸ਼ੇਸ਼ ਚਰਚਾ ਕਰੇਗੀ। 16 ਘੰਟਿਆਂ ਦੀ ਇਸ ਬਹਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ ਤੇ ਇਹ ਚਰਚਾ ਤਿੰਨ ਦਿਨ ਚੱਲਣ ਦੀ ਆਸ ਹੈ। ਉੱਧਰ, ਰਾਜ ਸਭਾ ਵਿੱਚ ਮੰਗਲਵਾਰ ਨੂੰ ‘ਅਪਰੇਸ਼ਨ ਸਿੰਧੂਰ’ ਉੱਤੇ ਬਹਿਸ ਹੋਵੇਗੀ। ਇਸ ਦੌਰਾਨ ਵਿਰੋਧੀ ਧਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ’ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਨੂੰ ਟਾਲਣ ਲਈ ਵਿਚੋਲਗੀ ਕੀਤੀ ਹੈ ਅਤੇ ਉਨ੍ਹਾਂ ਨੇ ਹੀ ਦੋਵੇਂ ਦੇਸ਼ਾਂ ਨੂੰ ਜੰਗਬੰਦੀ ਲਈ ਸਹਿਮਤ ਕੀਤਾ।
Advertisement
Advertisement
×