ਭਾਰਤ ਤੇ ਸ੍ਰੀਲੰਕਾ ’ਚ ਹੋਵੇਗਾ ਅਗਲੇ ਸਾਲ ਦਾ ਟੀ-20 ਵਿਸ਼ਵ ਕੱਪ
7 ਫਰਵਰੀ ਤੋਂ 8 ਮਾਰਚ ਤਕ ਹੋਣਗੇ ਮੈਚ; ਭਾਰਤ ਤੇ ਪਾਕਿਸਤਾਨ ਇਕੋ ਗਰੁੱਪ ’ਚ; 15 ਫਰਵਰੀ ਨੂੰ ਹੋਵੇਗਾ ਦੋਵਾਂ ਟੀਮਾਂ ਦਰਮਿਆਨ ਮੈਚ; ਭਾਰਤ ਵਿੱਚ ਪੰਜ ਅਤੇ ਸ੍ਰੀਲੰਕਾ ਵਿੱਚ ਤਿੰਨ ਥਾਵਾਂ ’ਤੇ ਹੋਣਗੇ ਮੈਚ: ਜੈ ਸ਼ਾਹ
Advertisement
ਅਗਲੇ ਸਾਲ 2026 ਦਾ ਪੁਰਸ਼ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਲਈ ਥਾਵਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ। ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਕਿਹਾ ਕਿ ਇਸ ਵਿਸ਼ਵ ਕੱਪ ਦੇ ਪੰਜ ਮੈਚ ਭਾਰਤ ਵਿਚ ਅਤੇ ਤਿੰਨ ਮੈਚ ਸ੍ਰੀਲੰਕਾ ਵਿਚ ਹੋਣਗੇ। ਭਾਰਤ ਵਿਚ ਇਹ ਮੈਚ ਦਿੱਲੀ, ਅਹਿਮਦਾਬਾਦ, ਚੇਨਈ, ਕੋਲਕਾਤਾ, ਮੁੰਬਈ ਵਿਚ ਹੋਣਗੇ ਜਦਕਿ ਸ੍ਰੀਲੰਕਾ ਵਿਚਲੇ ਮੈਚ ਕੋਲੰਬੋ ਅਤੇ ਕੈਂਡੀ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਚਾਂ ਲਈ ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਬਰੈਂਡ ਅੰਬੈਸਡਰ ਹੋਣਗੇ।
ਆਈਸੀਸੀ ਚੇਅਰਮੈਨ ਨੇ ਦੱਸਿਆ ਕਿ ਇਸ ਵਿਸ਼ਵ ਕੱਪ ਦੇ ਮੈਚ ਸੱਤ ਫਰਵਰੀ ਨੂੰ ਸ਼ੁਰੂ ਹੋਣਗੇ ਤੇ ਅੱਠ ਮਾਰਚ ਨੂੰ ਇਸ ਟੂਰਨਾਮੈਂਟ ਦਾ ਆਖਰੀ ਮੈਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਨੂੰ ਅਮਰੀਕਾ, ਨੀਦਰਲੈਂਡ ਅਤੇ ਨਾਮੀਬੀਆ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਇੱਕ ਦੂਜੇ ਨਾਲ ਮੈਚ ਖੇਡਣਗੇ।
Advertisement
Advertisement
Advertisement
×

