ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾਇਆ; ਸੀਰੀਜ਼ 3-0 ਨਾਲ ਜਿੱਤੀ
ਇੰਗਲੈਂਡ 40.2 ਓਵਰਾਂ ਵਿਚ 222 ਦੌਡ਼ਾਂ ’ਤੇ ਆਲ ਆੳੂਟ; ਨਿੳੂਜ਼ੀਲੈਂਡ 44.4 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 226 ਦੌਡ਼ਾਂ
England loses the 3rd ODI against New Zealand by 2 wickets and the series 3-0 ਇੱਥੇ ਤੀਜੇ ਇਕ ਦਿਨਾ ਮੈਚ ਵਿਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਦੋ ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਪੂਰੇ ਓਵਰ ਵੀ ਨਾ ਖੇਡੇ ਤੇ ਟੀਮ 40.2 ਓਵਰਾਂ ਵਿਚ 222 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ 44.4 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 226 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਹਾਰ ਤੋਂ ਬਾਅਦ ਉਹ ਆਸਟਰੇਲੀਆ ਵਿੱਚ ਪੰਜ ਟੈਸਟ ਮੈਚਾਂ ਦੀ ਐਸ਼ੇਜ਼ ਲੜੀ ਵਿੱਚ ਘੱਟ ਫਾਰਮ ਅਤੇ ਆਤਮਵਿਸ਼ਵਾਸ ਨਾਲ ਉਤਰੇਗਾ।
ਨਿਊਜ਼ੀਲੈਂਡ ਵਲੋਂ ਜ਼ੈਕ ਫੌਲਕਸ ਨੇ 14 ਨਾਬਾਦ ਅਤੇ ਬਲੇਅਰ ਟਿਕਨਰ ਨੇ ਨਾਬਾਦ 18 ਦੌੜਾਂ ਨਾਲ 32 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਮ ਨੂੰ ਜਿੱਤ ਦਿਵਾਈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲਾ ਮੈਚ ਚਾਰ ਵਿਕਟਾਂ ਨਾਲ ਅਤੇ ਦੂਜਾ ਪੰਜ ਵਿਕਟਾਂ ਨਾਲ ਜਿੱਤਿਆ ਸੀ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਅੱਜ ਵੀ ਨਿਰਾਸ਼ ਕੀਤਾ। ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ ਵਿੱਚ ਤੀਜੀ ਵਾਰ ਇੰਗਲੈਂਡ ਨੂੰ 50 ਓਵਰਾਂ ਤੋਂ ਪਹਿਲਾਂ ਹੀ ਆਊਟ ਕਰ ਦਿੱਤਾ ਗਿਆ। ਇੰਗਲੈਂਡ ਵਲੋਂ ਸਿਰਫ ਓਵਰਟੋਨ ਨੇ ਵਧੀਆ ਬੱਲੇਬਾਜ਼ੀ ਕੀਤੀ ਤੇ 62 ਗੇਂਦਾਂ ’ਤੇ 68 ਦੌੜਾਂ ਬਣਾਈਆਂ।ਨਿਊਜ਼ੀਲੈਂਡ ਵਲੋਂ ਚੌਥੇ ਨੰਬਰ ਦੇ ਬੱਲੇਬਾਜ਼ ਡੈਰਿਲ ਮਿਸ਼ੇਲ ਦੇ ਆਖਰੀ ਸਮੇਂ 44 ਦੌੜਾਂ ਦੀ ਅਹਿਮ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦੇ ਨੇੜੇ ਲੈ ਆਂਦਾ। (ਏਪੀ)

