ਮੌਜੂਦਾ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਿਆ। ਪੁਰਸ਼ ਜੈਵਲਿਨ ਥਰੋਅ ਫਾਈਨਲ ’ਚ ਨੀਰਜ ਚੋਪੜਾ ਪੰਜਵੇਂ ਦੌਰ ਤੋਂ ਬਾਅਦ 84.03 ਮੀਟਰ ਦੇ ਸਰਵੋਤਮ ਯਤਨ ਨਾਲ ਇੱਥੇ ਕੁੱਲ ਅੱਠਵੇਂ ਸਥਾਨ ’ਤੇ ਰਿਹਾ।ਉਹ ਚੌਥੇ ਥ੍ਰੋਅ ਤੋਂ ਬਾਅਦ ਅੱਠਵੇਂ ਸਥਾਨ ’ਤੇ ਰਿਹਾ ਅਤੇ ਪੰਜਵੇਂ ਥ੍ਰੋਅ ਨੂੰ ਫਾਊਲ ਕਰਕੇ ਮੁਕਾਬਲੇ ਤੋਂ ਬਾਹਰ ਹੋ ਗਿਆ।ਛੇਵੇਂ ਅਤੇ ਆਖਰੀ ਦੌਰ ਵਿੱਚ ਸਿਰਫ਼ ਚੋਟੀ ਦੇ ਛੇ ਅਥਲੀਟ ਹੀ ਮੁਕਾਬਲਾ ਕਰਨਗੇ।ਪਾਕਿਸਤਾਨ ਦਾ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਨੇ ਵੀ ਚੌਥੇ ਗੇੜ ਵਿੱਚ ਬਾਹਰ ਹੋ ਗਿਆ।ਇੱਕ ਹੋਰ ਭਾਰਤੀ ਸਚਿਨ ਯਾਦਵ ਅਜੇ ਵੀ ਮੁਕਾਬਲੇ ਵਿੱਚ ਹੈ, ਜੋ 86.27 ਮੀਟਰ ਦੇ ਸਰਵੋਤਮ ਪ੍ਰਦਰਸ਼ਨ ਨਾਲ ਕੁੱਲ ਚੌਥੇ ਸਥਾਨ ’ਤੇ ਹੈ।