ਨੀਰਜ ਚੋਪੜਾ ਕਲਾਸਿਕ ਮੁਕਾਬਲਾ ਹੁਣ ਪੰਜ ਜੁਲਾਈ ਨੂੰ
ਬੰਗਲੂੂਰੂ, 3 ਜੂਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜੀ ਟਕਰਾਅ ਕਾਰਨ ਪਿਛਲੇ ਮਹੀਨੇ ਮੁਲਤਵੀ ਕੀਤਾ ਗਿਆ ਨੀਰਜ ਚੋਪੜਾ ਕਲਾਸਿਕ ਕੌਮਾਂਤਰੀ ਜੈਵਲਿਨ ਥ੍ਰੋਅ ਮੁਕਾਬਲਾ ਹੁਣ ਇੱਥੇ 5 ਜੁਲਾਈ ਨੂੰ ਖੇਡਿਆ ਜਾਵੇਗਾ। ਪ੍ਰਬੰਧਕਾਂ ਨੇ ਅੱਜ ਇਹ ਐਲਾਨ ਕੀਤਾ। ਭਾਰਤ ਵਿੱਚ ਪਹਿਲੀ ਵਾਰ ਕੌਮਾਂਤਰੀ...
Advertisement
ਬੰਗਲੂੂਰੂ, 3 ਜੂਨ
ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜੀ ਟਕਰਾਅ ਕਾਰਨ ਪਿਛਲੇ ਮਹੀਨੇ ਮੁਲਤਵੀ ਕੀਤਾ ਗਿਆ ਨੀਰਜ ਚੋਪੜਾ ਕਲਾਸਿਕ ਕੌਮਾਂਤਰੀ ਜੈਵਲਿਨ ਥ੍ਰੋਅ ਮੁਕਾਬਲਾ ਹੁਣ ਇੱਥੇ 5 ਜੁਲਾਈ ਨੂੰ ਖੇਡਿਆ ਜਾਵੇਗਾ। ਪ੍ਰਬੰਧਕਾਂ ਨੇ ਅੱਜ ਇਹ ਐਲਾਨ ਕੀਤਾ। ਭਾਰਤ ਵਿੱਚ ਪਹਿਲੀ ਵਾਰ ਕੌਮਾਂਤਰੀ ਪੱਧਰ ਦਾ ਜੈਵਲਿਨ ਥ੍ਰੋਅ ਮੁਕਬਾਲਾ ਕਰਵਾਇਆ ਜਾ ਰਿਹਾ ਹੈ। ਪਹਿਲਾਂ ਇਹ ਮੁਕਬਾਲਾ 24 ਮਈ ਨੂੰ ਹੋਣਾ ਸੀ। ਇਹ ਟੂਰਨਾਮੈਂਟ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਚੋਪੜਾ ਵੱਲੋਂ ਜੇਐੱਸਡਬਲਿਊ ਸਪੋਰਟਸ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਨੂੰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏਐੱਫਆਈ) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਕਾਂਤੀਰਵਾ ਸਟੇਡੀਅਮ ’ਚ ਹੋਣ ਵਾਲੇ ਇਸ ਮੁਕਾਬਲੇ ’ਚ 12 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਵਿੱਚ ਚੋਪੜਾ ਸਮੇਤ ਪੰਜ ਭਾਰਤੀ ਜੈਵਲਿਨ ਥ੍ਰੋਅਰ ਸ਼ਾਮਲ ਹਨ। -ਪੀਟੀਆਈ
Advertisement
Advertisement
×