ਕੌਮੀ ਸਬ-ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਭਲਕ ਤੋਂ
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਅੱਜ ਦੱਸਿਆ ਕਿ ਗ੍ਰੇਟਰ ਨੋਇਡਾ ਵਿੱਚ 7 ਤੋਂ 13 ਅਗਸਤ ਤੱਕ ਹੋਣ ਵਾਲੀ ਸਬ-ਜੂਨੀਅਰ (ਅੰਡਰ-15) ਕੌਮੀ ਚੈਂਪੀਅਨਸ਼ਿਪ ਵਿੱਚ 400 ਮੁੰਡਿਆਂ ਅਤੇ 300 ਕੁੜੀਆਂ ਸਮੇਤ ਕੁੱਲ 700 ਤੋਂ ਵੱਧ ਮੁੱਕੇਬਾਜ਼ ਹਿੱਸਾ ਲੈਣਗੇ। ਇਹ ਮੁਕਾਬਲਾ 15 ਭਾਰ...
Advertisement
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਅੱਜ ਦੱਸਿਆ ਕਿ ਗ੍ਰੇਟਰ ਨੋਇਡਾ ਵਿੱਚ 7 ਤੋਂ 13 ਅਗਸਤ ਤੱਕ ਹੋਣ ਵਾਲੀ ਸਬ-ਜੂਨੀਅਰ (ਅੰਡਰ-15) ਕੌਮੀ ਚੈਂਪੀਅਨਸ਼ਿਪ ਵਿੱਚ 400 ਮੁੰਡਿਆਂ ਅਤੇ 300 ਕੁੜੀਆਂ ਸਮੇਤ ਕੁੱਲ 700 ਤੋਂ ਵੱਧ ਮੁੱਕੇਬਾਜ਼ ਹਿੱਸਾ ਲੈਣਗੇ। ਇਹ ਮੁਕਾਬਲਾ 15 ਭਾਰ ਵਰਗਾਂ ਵਿੱਚ ਕਰਵਾਇਆ ਜਾਵੇਗਾ। ਲੜਕੀਆਂ ਦੇ ਵਰਗ ਵਿੱਚ ਹਰਿਆਣਾ ਪਿਛਲਾ ਚੈਂਪੀਅਨ ਹੈ, ਜਦਕਿ ਮੁੰਡਿਆਂ ਦੇ ਵਰਗ ਵਿੱਚ ਚੈਂਪੀਅਨ ਚੰਡੀਗੜ੍ਹ ਹੈ। ਨੈਸ਼ਨਲ ਸਬ-ਜੂਨੀਅਰ ਚੈਂਪੀਅਨਸ਼ਿਪ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਪੁਰਸ਼, ਮਹਿਲਾ ਅਤੇ ਜੂਨੀਅਰ ਕੌਮੀ ਮੁਕਾਬਲੇ ਕਰਵਾਏ ਗਏ ਸਨ। ਮੁੱਕੇਬਾਜ਼ ਵਿਸ਼ਵ ਮੁੱਕੇਬਾਜ਼ੀ ਦੇ ਤਕਨੀਕੀ ਨਿਯਮਾਂ ਤਹਿਤ ਮੁਕਾਬਲਾ ਕਰਨਗੇ, ਜਿਸ ਵਿੱਚ 1.5 ਮਿੰਟ ਦੇ ਤਿੰਨ ਰਾਊਂਡ ਹੋਣਗੇ।
Advertisement
Advertisement
×