ਸੁਪਰ ਓਵਰ ਵਿੱਚ ਮੇਰੀ ਯੋਜਨਾ ਸਪੱਸ਼ਟ ਸੀ: ਅਰਸ਼ਦੀਪ ਸਿੰਘ
My plan in the Super Over was clear, bowl wide yorkers: Arshdeep Singh ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਸੁਪਰ 4 ਮੈਚ ਵਿੱਚ ਸ੍ਰੀਲੰਕਾ ਵਿਰੁੱਧ ਸੁਪਰ ਓਵਰ ਵਿੱਚ ਆਪਣੀ ਸਫਲਤਾ ਬਾਰੇ ਕਿਹਾ ਕਿ ਉਸ ਦੀ ਯੋਜਨਾ ਸਪਸ਼ਟ...
My plan in the Super Over was clear, bowl wide yorkers: Arshdeep Singh ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਸੁਪਰ 4 ਮੈਚ ਵਿੱਚ ਸ੍ਰੀਲੰਕਾ ਵਿਰੁੱਧ ਸੁਪਰ ਓਵਰ ਵਿੱਚ ਆਪਣੀ ਸਫਲਤਾ ਬਾਰੇ ਕਿਹਾ ਕਿ ਉਸ ਦੀ ਯੋਜਨਾ ਸਪਸ਼ਟ ਸੀ ਕਿ ਬੱਲੇਬਾਜ਼ ਨੂੰ ਵਾਈਡ ਯਾਰਕਰ ਸੁੱਟੋ।
ਇਸ ਤੋਂ ਪਹਿਲਾਂ ਅਰਸ਼ਦੀਪ ਦੇ ਓਵਰਾਂ ਵਿਚ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੇ ਖਾਸੀਆਂ ਦੌੜਾਂ ਬਟੋਰੀਆਂ ਸਨ ਤੇ ਉਸ ਨੇ ਦੋ ਓਵਰਾਂ ਵਿੱਚ 26 ਦੌੜਾਂ ਦਿੱਤੀਆਂ ਸਨ
ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਬਾਅਦ ਵਿਚ ਵਧੀਆ ਗੇਂਦਬਾਜ਼ੀ ਕਰਦਿਆਂ ਸੁਪਰ ਓਵਰ ਵਿੱਚ ਸਿਰਫ਼ ਦੋ ਦੌੜਾਂ ਦਿੱਤੀਆਂ ਅਤੇ ਪਰੇਰਾ ਅਤੇ ਦਾਸੁਨ ਸ਼ਨਾਕਾ ਦੀਆਂ ਵਿਕਟਾਂ ਵੀ ਹਾਸਲ ਕੀਤੀਆਂ।
ਉਸ ਨੇ ਕਿਹਾ, ‘ਸੁਪਰ ਓਵਰ ਵਿੱਚ ਮੇਰੀ ਯੋਜਨਾ ਸਪੱਸ਼ਟ ਸੀ, ਵਾਈਡ ਯਾਰਕਰ ਸੁੱਟੋ ਅਤੇ ਉਨ੍ਹਾਂ (ਸ੍ਰੀਲੰਕਾ ਦੇ ਬੱਲੇਬਾਜ਼ਾਂ) ਨੂੰ ਆਫ ਸਾਈਡ 'ਤੇ ਸਕੋਰ ਕਰਨ ਦਿਓ।’ ਅਰਸ਼ਦੀਪ ਨੇ ਕਿਹਾ ਕਿ ਉਸ ਦੀ ਯੋਜਨਾ ਵਧੀਆ ਨਤੀਜਾ ਲਿਆਈ। ਜ਼ਿਕਰਯੋਗ ਹੈ ਕਿ ਅਰਸ਼ਦੀਪ ਨੇ ਇਸ ਏਸ਼ੀਆ ਕੱਪ ਵਿੱਚ ਸਿਰਫ਼ ਦੋ ਮੈਚ ਖੇਡੇ ਹਨ ਤੇ ਭਾਰਤ ਕੋਲ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਵਧੀਆ ਗੇਂਦਬਾਜ਼ ਹਨ ਤੇ ਮੈਚ ਦੀ ਲੋੜ ਅਨੁਸਾਰ ਅਰਸ਼ਦੀਪ ਦੀ ਥਾਂ ਇਨ੍ਹਾਂ ਨੂੰ ਮੌਕਾ ਦਿੱਤਾ ਗਿਆ ਸੀ। ਅਰਸ਼ਦੀਪ ਨੇ ਕਿਹਾ, ’ਮੈਂ ਹਮੇਸ਼ਾ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਵੀ ਤੁਸੀਂ ਸੌਣ ਲਈ ਮੰਜੇ ’ਤੇ ਜਾਂਦੇ ਹੋ ਤਾਂ ਤੁਹਾਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਤੁਸੀਂ ਅੱਜ ਮੈਦਾਨ ਵਿਚ ਆਪਣਾ ਸੌ ਫੀਸਦੀ ਦਿੱਤਾ ਹੈ।