DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Men's national hockey championship: ਰਾਜਸਥਾਨ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ ਤੇ ਹਿਮਾਚਲ ਪ੍ਰਦੇਸ਼ ਜੇਤੂ

Rajasthan, Arunachal Pradesh, Chhattisgarh and Himachal Pradesh win; ਚੰਡੀਗੜ੍ਹ ਨੇ ਤਿਲੰਗਾਨਾ ਨੂੰ ਅਤੇ ਗੋਆ ਨੇ ਆਂਧਰਾ ਪ੍ਰਦੇਸ਼ ਨੂੰ ਹਰਾਇਆ
  • fb
  • twitter
  • whatsapp
  • whatsapp
Advertisement

ਝਾਂਸੀ, 5 ਅਪਰੈਲ

ਰਾਜਸਥਾਨ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਗੋਆ ਨੇ ਅੱਜ ਨੂੰ ਇੱਥੇ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ ਮੈਚਾਂ ਵਿੱਚ ਜਿੱਤ ਦਰਜ ਕੀਤੀ।

Advertisement

ਦਿਨ ਦੇ ਪਹਿਲੇ ਮੈਚ ਵਿੱਚ ਰਾਜਸਥਾਨ ਨੇ ‘ਸੀ’ ਡਿਵੀਜ਼ਨ ਵਿੱਚ ਜੰਮੂ ਕਸ਼ਮੀਰ ਨੂੰ 5-4 ਨਾਲ ਹਰਾਇਆ ਜਦਕਿ ਅਰੁਣਾਚਲ ਪ੍ਰਦੇਸ਼ ਨੇ ਤ੍ਰਿਪੁਰਾ ਨੂੰ 20-0 ਨਾਲ ਹਰਾਇਆ। ਅਰੁਣਾਚਲ ਪ੍ਰਦੇਸ਼ ਵੱਲੋਂ Abhinav Singh ਨੇ ਛੇ ਗੋਲ (17ਵੇ, 45ਵੇਂ, 48ਵੇਂ, 56ਵੇਂ, 57ਵੇਂ ਤੇ 58ਵੇਂ ਮਿੰਟ ’ਚ) ਦਾਗਦਿਆਂ ਦੋਹਰੀ ਹੈਟ੍ਰਿਕ ਲਗਾਈ ਜਦਕਿ Brijesh Yadav ਨੇ ਚਾਰ ਗੋਲ (15ਵੇਂ, 42ਵੇਂ, 47ਵੇਂ, 52ਵੇਂ ਮਿੰਟ ’ਚ) ਕੀਤੇ। ਅਰੁਣਾਚਲ ਵੱਲੋਂ Jay Prakash Patel ਅਤੇ Sahabaz Khan ਨੇ ਵੀ hat-trick ਲਗਾਈ।

ਇਸ ਦੌਰਾਨ ‘ਸੀ’ ਡਿਵੀਜ਼ਨ ਦੇ ਇੱਕ ਹੋਰ ਮੈਚ ਵਿੱਚ, ਛੱਤੀਸਗੜ੍ਹ ਨੇ ਬਿਹਾਰ ਨੂੰ 15-0 ਨਾਲ ਮਾਤ ਦਿੱਤੀ। ਡਵੀਜ਼ਨ ‘ਬੀ’ ਦੇ ਮੈਚਾਂ ਵਿੱਚ ਚੰਡੀਗੜ੍ਹ ਨੇ ਤਿਲੰਗਾਨਾ ਨੂੰ 2-1 ਨਾਲ ਅਤੇ ਗੋਆ ਨੇ ਆਂਧਰਾ ਪ੍ਰਦੇਸ਼ ਨੂੰ 5-1 ਨਾਲ ਹਰਾਇਆ। -ਪੀਟੀਆਈ

Advertisement
×