ਮੈਕਸਵੈੱਲ ਨੇ ਆਈ ਪੀ ਐੱਲ ਨਿਲਾਮੀ ’ਚੋਂ ਨਾਮ ਵਾਪਸ ਲਿਆ
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਇੱਕ ਦਹਾਕੇ ਦੇ ਕਰੀਅਰ ਵਿੱਚ ਖਾਸ ਕਾਰਗੁਜ਼ਾਰੀ ਨਾ ਦਿਖਾ ਸਕੇ ਆਸਟਰੇਲਿਆਈ ਖਿਡਾਰੀ ਗਲੈੱਨ ਮੈਕਸਵੈੱਲ ਨੇ ਅਬੂਧਾਬੀ ’ਚ 16 ਦਸੰਬਰ ਨੂੰ ਹੋਣ ਵਾਲੀ ਮਿਨੀ ਨਿਲਾਮੀ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ‘ਬਿਗ ਸ਼ੋਅ’...
Advertisement
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਇੱਕ ਦਹਾਕੇ ਦੇ ਕਰੀਅਰ ਵਿੱਚ ਖਾਸ ਕਾਰਗੁਜ਼ਾਰੀ ਨਾ ਦਿਖਾ ਸਕੇ ਆਸਟਰੇਲਿਆਈ ਖਿਡਾਰੀ ਗਲੈੱਨ ਮੈਕਸਵੈੱਲ ਨੇ ਅਬੂਧਾਬੀ ’ਚ 16 ਦਸੰਬਰ ਨੂੰ ਹੋਣ ਵਾਲੀ ਮਿਨੀ ਨਿਲਾਮੀ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ‘ਬਿਗ ਸ਼ੋਅ’ ਦੇ ਨਾਮ ਨਾਲ ਮਸ਼ਹੂਰ ਮੈਕਸਵੈੱਲ (37) ਨੇ 2012 ਤੋਂ ਲੈ ਕੇ (2019 ਨੂੰ ਛੱਡ ਕੇ) ਸਾਰੇ ਆਈ ਪੀ ਐੱਲ ਖੇਡੇ ਹਨ। ਉਹ 141 ਮੈਚਾਂ ਵਿੱਚ ਉਹ 2819 ਦੌੜਾਂ ਹੀ ਬਣਾ ਸਕਿਆ ਤੇ ਉਸ ਦੀ ਔਸਤ 24 ਤੋਂ ਵੀ ਘੱਟ ਹੈ। ਉਸ ਦੇ ਨਾਮ 41 ਵਿਕਟਾਂ ਦਰਜ ਹਨ। ਮੈਕਸਵੈੱਲ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਆਈ ਪੀ ਐੱਲ ਦੇ ਕਈ ਯਾਦਗਾਰ ਸੈਸ਼ਨਾਂ ਮਗਰੋਂ ਮੈਂ ਇਸ ਵਰ੍ਹੇ ਨਿਲਾਮੀ ਵਿੱਚੋਂ ਨਾਮ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।
Advertisement
Advertisement
×

