ਮੈਕਸਵੈੱਲ ਨੂੰ ਭਾਰਤ ਖਿਲਾਫ਼ ਟੀ20 ਲੜੀ ਦੇ ਆਖਰੀ ਅੱਧ ਵਿਚ ਟੀਮ ’ਚ ਵਾਪਸੀ ਦੀ ਆਸ
ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਗਲੈਨ ਮੈਕਸਵੈੱਲ ਨੇ ਆਪਣੇ ਸੱਜੇ ਗੁੱਟ ਦੀ ਸਰਜਰੀ ਤੋਂ ਬਾਅਦ ਭਾਰਤ ਵਿਰੁੱਧ ਅਗਾਮੀ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਦੇ ਆਖਰੀ ਅੱਧ ਲਈ ਸਮੇਂ ਸਿਰ ਫਿਟ ਹੋਣ ਦੀ ਆਸ ਜਤਾਈ ਹੈ। ਮੈਕਸਵੈੱਲ (36) ਮਾਊਂਟ ਮੌਂਗਨੁਈ ਵਿੱਚ ਨਿਊਜ਼ੀਲੈਂਡ...
Advertisement
ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਗਲੈਨ ਮੈਕਸਵੈੱਲ ਨੇ ਆਪਣੇ ਸੱਜੇ ਗੁੱਟ ਦੀ ਸਰਜਰੀ ਤੋਂ ਬਾਅਦ ਭਾਰਤ ਵਿਰੁੱਧ ਅਗਾਮੀ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਦੇ ਆਖਰੀ ਅੱਧ ਲਈ ਸਮੇਂ ਸਿਰ ਫਿਟ ਹੋਣ ਦੀ ਆਸ ਜਤਾਈ ਹੈ।
ਮੈਕਸਵੈੱਲ (36) ਮਾਊਂਟ ਮੌਂਗਨੁਈ ਵਿੱਚ ਨਿਊਜ਼ੀਲੈਂਡ ਵਿਰੁੱਧ ਟੀ-20 ਮੁਕਾਬਲੇ ਤੋਂ ਪਹਿਲਾਂ ਨੈੱਟ ਸੈਸ਼ਨ ਦੌਰਾਨ ਟੀਮ ਦੇ ਸਾਥੀ ਮਿਸ਼ੇਲ ਓਵਨ ਵੱਲੋਂ ਲਾਏ ਸ਼ਾਟ ਨਾਲ ਸੱਜੇ ਗੁੱਟ 'ਤੇ ਸੱਟ ਲੁਆ ਬੈਠਾ ਸੀ।
Advertisement
ਮੈਕਸਵੈੱਲ ਨੇ ਇੱਥੇ ਕੇਐਫਸੀ ਬੀਬੀਐਲ ਦੀ ਕਿੱਟ ਲਾਂਚ ਮੌਕੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਨੂੰ ਲੱਗਦਾ ਹੈ ਕਿ ਪਿਛਲੇ ਹਫ਼ਤੇ ਸਰਜਰੀ ਹੋਣ ਨਾਲ ਮੈੈਂ ਭਾਰਤ ਖਿਲਾਫ ਅਗਾਮੀ ਟੀ20 ਲੜੀ ਦੇ ਆਖਰੀ ਅੱਧ ਵਿਚ ਖੇਡਣ ਲਈ ਫਿਟ ਹੋ ਸਕਦਾ ਹਾਂ।’’
Advertisement
ਮੈਕਸਵੈੱਲ ਨੂੰ ਭਾਰਤ ਖਿਲਾਫ਼ 29 ਅਤੇ 31 ਅਕਤੂਬਰ ਨੂੰ ਪਹਿਲੇ ਦੋ ਟੀ-20 ਕੌਮਾਂਤਰੀ ਮੈਚਾਂ ਲਈ ਆਸਟਰੇਲਿਆਈ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।
Advertisement
×