ਮਾਸਟਰਜ਼ ਵਰਲਡ ਸੀਰੀਜ਼: ਪਵਨ ਕਪੂਰ ਨੇ ਸਿੰਗਲਜ਼ ਤੇ ਡਬਲਜ਼ ਦਾ ਖਿਤਾਬ ਜਿੱਤਿਆ
ਭਾਰਤੀ ਕਪਤਾਨ ਅਤੇ ਸਿਟਕੋ ਦੇ ਖੇਡ ਅਧਿਕਾਰੀ ਪਵਨ ਕਪੂਰ ਨੇ ਇੰਦੌਰ ਵਿਚ 3 ਤੋਂ 8 ਨਵੰਬਰ ਤੱਕ ਖੇਡੀ ITF ਮਾਸਟਰਜ਼ ਵਰਲਡ ਸੀਰੀਜ਼ ਟੈਨਿਸ ਚੈਂਪੀਅਨਸ਼ਿਪ ਦੇ 55+ ਵਰਗ ਵਿਚ ਸਿੰਗਲਜ਼ ਤੇ ਡਬਲਜ਼ ਖਿਤਾਬ ਜਿੱਤੇ ਹਨ। ਕਪੂਰ ਨੂੰ ਇਸ ਜਿੱਤ ਨਾਲ...
Advertisement
ਭਾਰਤੀ ਕਪਤਾਨ ਅਤੇ ਸਿਟਕੋ ਦੇ ਖੇਡ ਅਧਿਕਾਰੀ ਪਵਨ ਕਪੂਰ ਨੇ ਇੰਦੌਰ ਵਿਚ 3 ਤੋਂ 8 ਨਵੰਬਰ ਤੱਕ ਖੇਡੀ ITF ਮਾਸਟਰਜ਼ ਵਰਲਡ ਸੀਰੀਜ਼ ਟੈਨਿਸ ਚੈਂਪੀਅਨਸ਼ਿਪ ਦੇ 55+ ਵਰਗ ਵਿਚ ਸਿੰਗਲਜ਼ ਤੇ ਡਬਲਜ਼ ਖਿਤਾਬ ਜਿੱਤੇ ਹਨ। ਕਪੂਰ ਨੂੰ ਇਸ ਜਿੱਤ ਨਾਲ 700 ITF ਅੰਕ ਮਿਲੇ ਜੋ ਆਲਮੀ ਦਰਜਾਬੰਦੀ ਵਿੱਚ ਸੁਧਾਰ ’ਚ ਮਦਦਗਾਰ ਹੋਣਗੇ। ਕਪੂਰ ਇਸ ਵੇਲੇ ਦਰਜਾਬੰਦੀ ਵਿਚ 17ਵੇਂ ਸਥਾਨ ’ਤੇ ਹੈ।
ਇੰਦੌਰ ਟੈਨਿਸ ਕਲੱਬ ਵਿਚ ਖੇਡੇ ਪੁਰਸ਼ਾਂ ਦੇ 55+ ਸਿੰਗਲਜ਼ ਫਾਈਨਲ ਵਿੱਚ ਕਪੂਰ ਨੇ ਇੱਕਪਾਸੜ ਮੁਕਾਬਲੇ ਵਿੱਚ ਭਾਰਤੀ ਰੇਲਵੇ ਦੇ ਰਾਮ ਕੁਮਾਰ ਪ੍ਰਸਾਦ ਨੂੰ ਸਿੱਧੇ ਸੈੱਟਾਂ ਵਿਚ 6-1, 6-1 ਨਾਲ ਹਰਾਇਆ। ਰਾਮ ਕੁਮਾਰ ਵਿਸ਼ਵ ਰੇਲਵੇ ਚੈਂਪੀਅਨ ਹੈ। ਪੁਰਤਗਾਲ ਵਿੱਚ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦੀ ਕਪਤਾਨੀ ਕਰਨ ਵਾਲੇ ਪਵਨ ਕਪੂਰ ਨੇ ਫਾਈਨਲ ਵਿਚ ਆਪਣੀ ਤੇਜ਼ਤਰਾਰ ਸਰਵਿਸ ਅਤੇ ਕਲਾਸਿਕ ਗਰਾਊਂਡ ਸਟ੍ਰੋਕ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪੂਰ ਦੋਵਾਂ ਸੈੱਟਾਂ ਵਿੱਚ 5-0 ਨਾਲ ਅੱਗੇ ਸੀ ਅਤੇ ਹਰੇਕ ਸੈੱਟ ਵਿੱਚ ਸਿਰਫ਼ ਇੱਕ ਗੇਮ ਗੁਆਈ ਤੇ ਪੁਰਸ਼ਾਂ ਦੇ ਸਿੰਗਲਜ਼ ਖਿਤਾਬ ਨੂੰ ਬਰਕਰਾਰ ਰੱਖਿਆ। ਪੂਰੀ ਚੈਂਪੀਅਨਸ਼ਿਪ ਦੌਰਾਨ ਸਿਰਫ਼ 6 ਗੇਮ ਹਾਰਿਆ। ਕਪੂਰ ਨੇ ਚੰਦਰ ਭੂਸ਼ਣ ਨਾਲ ਮਿਲ ਕੇ ਪੁਰਸ਼ਾਂ ਦਾ ਡਬਲਜ਼ ਖਿਤਾਬ ਵੀ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿਚ ਰਾਜ ਦੱਤ ਅਤੇ ਦੀਪਾਂਕਰ ਦੀ ਜੋੜੀ ਨੂੰ 6-4,6-1 ਨਾਲ ਹਰਾਇਆ।
Advertisement
×

