DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Macau Open Super 300 badminton tournament: ਤਰੁਣ ਮੰਨੇਪੱਲੀ ਤੇ ਲਕਸ਼ੈ ਸੇਨ ਸੈਮੀਫਾਈਨਲ ’ਚ ਹਾਰਿਆ

Mannepalli's impressive run ends with fighting loss in Macau Open
  • fb
  • twitter
  • whatsapp
  • whatsapp
Advertisement

ਭਾਰਤੀ ਬੈਡਮਿੰਟਨ ਖਿਡਾਰੀ Tharun Mannepalli ਦਾ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ’ਤੇ ਸ਼ਾਨਦਾਰ ਸਫ਼ਰ ਸ਼ੁੱਕਰਵਾਰ ਨੂੰ ਸੈਮੀਫਾਈਨਲ ’ਚ ਮਲੇਸ਼ੀਆ ਦੇ ਜਸਟਿਨ ਟੋਹ ਤੋਂ ਤਿੰਨ ਸੈੱਟ ਹਾਰਨ ਮਗਰੋਂ ਖਤਮ ਹੋ ਗਿਆ। 

ਇਸੇ ਦੌਰਾਨ ਭਾਰਤੀ ਖਿਡਾਰੀ ਲਕਸ਼ੈ ਸੇਨ ਨੂੰ ਵੀ ਸੈਮੀਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਸੇਨ ਨੂੰ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਨੇ 39 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ 16-21 9-21 ਨਾਲ ਹਰਾਇਆ।

Advertisement

ਵਿਸ਼ਵ ਦਰਜਾਬੰਦੀ ’ਚ 47ਵੇਂ ਸਥਾਨ ’ਤੇ ਕਾਬਜ਼ ਮੰਨੇਪੱਲੀ ਨੇ ਮਜ਼ਬੂਤ ਸ਼ੁਰੂਆਤ ਕੀਤੀ ਪਰ ਕਈ ਗਲਤੀਆਂ ਕਾਰਨ ਉਸ ਨੂੰ 21-19 16-21 16-21  ਨਾਲ ਹਾਰ ਗਿਆ।  ਇਹ ਮੁਕਾਬਲਾ ਇੱਕ ਘੰਟਾ 21 ਮਿੰਟ ਤੱਕ ਚੱਲਿਆ।

ਮੰਨੇਪੱਲੀ ਨੇ ਮੈਚ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 11-6 ਦੀ ਲੀਡ ਹਾਸਲ ਕਰ ਲਈ ਪਰ ਸੁਭਾਵਿਕ ਗਲਤੀਆਂ ਕਾਰਨ ਉਹ ਦਬਾਅ ’ਚ ਆ ਗਿਆ ਹੈ। ਇਸ ਦਾ ਫਾਇਦਾ ਲੈਂਦਿਆਂ ਜਸਟਿਨ ਲੇਹ ਨੇ ਵਾਪਸੀ ਕੀਤੀ ਅਤੇ ਮੈਚ ਆਪਣੇ ਨਾਮ ਕਰ ਲਿਆ।

 

 

Advertisement
×