ਲੰਬੀ ਦਾ ਅੰਸ਼ ਪਾਵਰ ਲਿਫਟਿੰਗ ਚੈਂਪੀਅਨ
ਇੱਥੋਂ ਦੇ ਪਿੰਡ ਰੋੜਾਂਵਾਲੀ ਦਾ ਅੰਸ਼ ਜੁਨੇਜਾ, ਜੋ ਕਦੇ ਆਪਣੇ ਭਾਰੀ ਸਰੀਰ ਨੂੰ ਲੈ ਕੇ ਫਿਕਰਮੰਦ ਸੀ, ਅੱਜ ਉਹੀ ਸਰੀਰ ਉਸ ਦੀ ਅਤੇ ਦੇਸ਼ ਦੀ ‘ਸ਼ਾਨ’ ਬਣ ਗਿਆ ਹੈ। ਅੰਸ਼ ਨੇ ਥਾਈਲੈਂਡ ਦੇ ਪਤਾਇਆ ਸ਼ਹਿਰ ’ਚ ‘ਯੂਨਾਈਟਿਡ ਵਰਲਡ ਸਪੋਰਟਸ ਐਂਡ...
ਇੱਥੋਂ ਦੇ ਪਿੰਡ ਰੋੜਾਂਵਾਲੀ ਦਾ ਅੰਸ਼ ਜੁਨੇਜਾ, ਜੋ ਕਦੇ ਆਪਣੇ ਭਾਰੀ ਸਰੀਰ ਨੂੰ ਲੈ ਕੇ ਫਿਕਰਮੰਦ ਸੀ, ਅੱਜ ਉਹੀ ਸਰੀਰ ਉਸ ਦੀ ਅਤੇ ਦੇਸ਼ ਦੀ ‘ਸ਼ਾਨ’ ਬਣ ਗਿਆ ਹੈ। ਅੰਸ਼ ਨੇ ਥਾਈਲੈਂਡ ਦੇ ਪਤਾਇਆ ਸ਼ਹਿਰ ’ਚ ‘ਯੂਨਾਈਟਿਡ ਵਰਲਡ ਸਪੋਰਟਸ ਐਂਡ ਫਿਟਨੈੱਸ ਫੈਡਰੇਸ਼ਨ’ ਵੱਲੋਂ ਕਰਵਾਈ ‘ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2025’ ਵਿੱਚ ਅੰਡਰ-23 ਦੇ 120 ਕਿਲੋ ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਚੈਂਪੀਅਨਸ਼ਿਪ ’ਚ ਉਸ ਨੇ ਡੈੱਡ ਲਿਫਟ ‘ਚ 190 ਕਿਲੋ ਤੇ ਬੈਂਚ ਪ੍ਰੈੱਸ ਵਿੱਚ 120 ਕਿਲੋ ਭਾਰ ਚੁੱਕ ਕੇ ਦੋਵੇਂ ਵਰਗਾਂ ਵਿੱਚ ਸੋਨ ਤਗਮੇ ਜਿੱਤੇ ਹਨ। ਇਸ ਜਿੱਤ ਨਾਲ ਉਸ ਨੇ 17 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾਇਆ ਹੈ। ਅੰਸ਼ ਜੁਨੇਜਾ ਦੇ ਪਰਿਵਾਰ ਦਾ ਖੇਡਾਂ ਨਾਲ ਕਦੇ ਕੋਈ ਵਾਸਤਾ ਨਹੀਂ ਰਿਹਾ। ਪਿਤਾ ਅਸ਼ਵਨੀ ਕੁਮਾਰ ਦੀ ਰੋੜਾਂਵਾਲੀ ਵਿੱਚ ਕਰਿਆਨੇ ਦੀ ਦੁਕਾਨ ਹੈ। ਮੋਟਾਪੇ ਤੋਂ ਤੰਗ ਆ ਕੇ ਉਸ ਨੇ ਭਾਰ ਘਟਾਉਣ ਲਈ ਜਿੰਮ ਜਾਣਾ ਸ਼ੁਰੂ ਕੀਤਾ ਸੀ। ਜਿੰਮ ਵਿੱਚ ਕੋਚ ਗੁਰਕਰਨਬੀਰ ਸਿੰਘ ਸੰਧੂ ਨਾਲ ਉਸ ਦੀ ਮੁਲਾਕਾਤ ਹੋਈ, ਜਿਸ ਨਾਲ ਉਸ ਦੀ ਜ਼ਿੰਦਗੀ ’ਚ ਨਵਾਂ ਮੋੜ ਆਇਆ। ਕੋਚ ਦੀ ਰਹਿਨੁਮਾਈ ਹੇਠ ਡੇਢ ਸਾਲ ਵਿੱਚ ਹੀ ਉਹ ਕੌਮਾਂਤਰੀ ਪੱਧਰ ਮੁਕਾਮ ’ਤੇ ਪੁੱਜ ਗਿਆ।

