ਖੜਗੇ ਤੇ ਰਾਹੁਲ ਵੱਲੋਂ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ
ਭਾਰਤ ਭਾਵੇਂ ਟਰਾਫੀ ਤੋਂ ਖੁੰਝਿਆ ਪਰ ਟੂੁਰਨਾਮੈਂਟ ’ਚ ਟੀਮ ਦਾ ਪ੍ਰਦਰਸ਼ਨ ਬੇਮਿਸਾਲ: ਕੇਜਰੀਵਾਲ
ਨਵੀਂ ਦਿੱਲੀ, 19 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇੇ, ਪਾਰਟੀ ਨੇਤਾ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਆਸਟਰੇਲੀਆ ਨੂੰ ਕ੍ਰਿਕਟ ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ ਅਤੇ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਭਾਰਤੀ ਨੂੰ ਟੀਮ ਦੇ ਪ੍ਰਦਰਸ਼ਨ ’ਤੇ ਮਾਣ ਹੈ। ਉਨ੍ਹਾਂ ਨੇ ਐਕਸ ’ਤੇ ਪੋਸਟ ਕੀਤਾ, ‘‘ਭਾਰਤ ਵਧੀਆ ਖੇਡਿਆ ਅਤੇ ਦਿਲ ਜਿੱਤ ਲਏ। ਖੇਡ ਦੌਰਾਨ ਤੁਹਾਡਾ ਹੁਨਰ ਅਤੇ ਖੇਡ ਭਾਵਨਾ ਦਿਖਾਈ ਦਿੱਤੀ। ਪੂਰੇ ਵਿਸ਼ਵ ਕੱਪ ’ਚ ਤੁਹਾਡੇ ਪ੍ਰਦਰਸ਼ਨ ’ਤੇ ਹਰ ਭਾਰਤੀ ਨੂੰ ਮਾਣ ਹੈ।’’ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਵੇਂ ਭਾਰਤ ਕ੍ਰਿਕਟ 

