DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kangana Ranaut ਸੰਸਾਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੀ ਬ੍ਰਾਂਡ ਅੰਬੈਸਡਰ ਨਾਮਜ਼ਦ

Kangana Ranaut named brand ambassador of World Para Athletics Championships
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 18 ਜੂਨ

ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬੁੱਧਵਾਰ ਨੂੰ ਆਗਾਮੀ ਸਤੰਬਰ-ਅਕਤੂਬਰ ਵਿੱਚ ਇੱਥੇ ਹੋਣ ਵਾਲੀ ਆਲਮੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (World Para Athletics Championships) ਦੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। 'ਫੈਸ਼ਨ' ਅਤੇ 'ਕੁਈਨ' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ 39 ਸਾਲਾ ਰਣੌਤ ਮੌਜੂਦਾ ਲੋਕ ਸਭਾ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ।

Advertisement

ਰਣੌਤ ਨੇ ਭਾਰਤੀ ਪੈਰਾਲੰਪਿਕ ਕਮੇਟੀ (Paralympic Committee of India - PCI) ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, ‘‘ਭਾਰਤ ਦੇ ਪੈਰਾ ਐਥਲੀਟ ਹਰ ਰੋਜ਼ ਜੋ ਸੰਭਵ ਹੈ ਉਸ ਨੂੰ ਨਵਾਂ ਰੂਪ ਦੇ ਰਹੇ ਹਨ। ਮੈਨੂੰ ਉਨ੍ਹਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਨ ਲਈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਪੈਰਾ ਖੇਡ ਸਿਰਫ਼ ਮੁਕਾਬਲੇ ਦਾ ਮਾਮਲਾ ਨਹੀਂ ਹੈ - ਇਹ ਹਿੰਮਤ ਦਾ ਮਾਮਲਾ ਹੈ ਅਤੇ ਮੈਨੂੰ ਆਪਣੇ ਚੈਂਪੀਅਨਾਂ ਦੇ ਪਿੱਛੇ ਖੜ੍ਹੇ ਹੋਣ 'ਤੇ ਮਾਣ ਹੈ।"

ਪੀਸੀਆਈ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਦੇਵੇਂਦਰ ਝਾਂਜੜੀਆ, ਜੋ ਦੋ ਵਾਰ ਪੈਰਾਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਵੀ ਹਨ, ਨੇ ਕਿਹਾ: "ਉਨ੍ਹਾਂ ਦਾ ਜਨੂੰਨ, ਪ੍ਰਭਾਵ ਅਤੇ ਭਾਰਤ ਦੇ ਐਥਲੀਟਾਂ ਪ੍ਰਤੀ ਵਚਨਬੱਧਤਾ ਉਨ੍ਹਾਂ ਨੂੰ ਨਵੀਂ ਦਿੱਲੀ 2025 ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਲਈ ਇੱਕ ਸੰਪੂਰਨ ਅੰਬੈਸਡਰ ਬਣਾਉਂਦੀ ਹੈ।"

ਇਹ ਚੈਂਪੀਅਨਸ਼ਿਪ 26 ਸਤੰਬਰ ਤੋਂ 5 ਅਕਤੂਬਰ ਤੱਕ ਨਵੀਂ ਦਿੱਲੀ ਵਿਚ ਕਰਵਾਈ ਜਾਵੇਗੀ। ਇਸ ਵਿੱਚ 100 ਤੋਂ ਵੱਧ ਮੁਲਕਾਂ ਦੇ ਐਥਲੀਟ ਸ਼ਾਮਲ ਹੋਣਗੇ। ਪੀਟੀਆਈ

Advertisement
×