ਕਬੱਡੀ: ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਨੇ ਥਾਈਲੈਂਡ ਨੂੰ ਹਰਾਇਆ
ਹਾਂਗਜ਼ੂ: ਭਾਰਤ ਦੀ ਪੁਰਸ਼ ਅਤੇ ਮਹਿਲਾ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਦੋਵਾਂ ਵਰਗਾਂ ਵਿੱਚ ਥਾਈਲੈਂਡ ਨੂੰ ਹਰਾਇਆ। ਸੱਤ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਟੀਮ ਨੇ ਗਰੁੱਪ ਏ ਵਿੱਚ ਥਾਈਲੈਂਡ ਨੂੰ 63-26 ਨਾਲ ਹਰਾਇਆ, ਜਦਕਿ ਮਹਿਲਾ ਟੀਮ...
Advertisement
ਹਾਂਗਜ਼ੂ: ਭਾਰਤ ਦੀ ਪੁਰਸ਼ ਅਤੇ ਮਹਿਲਾ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਦੋਵਾਂ ਵਰਗਾਂ ਵਿੱਚ ਥਾਈਲੈਂਡ ਨੂੰ ਹਰਾਇਆ। ਸੱਤ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਟੀਮ ਨੇ ਗਰੁੱਪ ਏ ਵਿੱਚ ਥਾਈਲੈਂਡ ਨੂੰ 63-26 ਨਾਲ ਹਰਾਇਆ, ਜਦਕਿ ਮਹਿਲਾ ਟੀਮ ਨੇ ਵੀ ਗਰੁੱਪ ਏ ਵਿੱਚ 54-22 ਨਾਲ ਜਿੱਤ ਦਰਜ ਕੀਤੀ। ਜਕਾਰਤਾ ਵਿੱਚ 2018 ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਦੀ ਨਜ਼ਰ ਇੱਕ ਵਾਰ ਫਿਰ ਏਸ਼ਿਆਈ ਖੇਡਾਂ ਦੇ ਸੋਨ ਤਗ਼ਮੇ ’ਤੇ ਹੈ। ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਧੇ ਸਮੇਂ ਤੱਕ 37-9 ਦੀ ਲੀਡ ਬਣਾਈ। ਟੀਮ ਨੇ ਆਪਣੇ ਗਰੁੱਪ ਵਿੱਚ ਸਿਖਰ ’ਤੇ ਰਹਿੰਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। -ਪੀਟੀਆਈ
Advertisement
Advertisement
×