Junior World Cup: ਭਾਰਤ ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਪੁੱਜਿਆ
ਥਾਈਲੈਂਡ ਨੂੰ 9-0 ਨਾਲ ਹਰਾਇਆ, ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕੀਤਾ
Advertisement
ਮਸਕਟ, 12 ਦਸੰਬਰ
India enter semifinals with 9-0 win over Thailand: ਭਾਰਤ ਇੱਥੇ ਖੇਡੇ ਜਾ ਰਹੇ ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਪੁੱਜ ਗਿਆ ਹੈ। ਭਾਰਤ ਨੇ ਦੀਪਿਕਾ ਦੇ ਚਾਰ ਗੋਲਾਂ ਸਦਕਾ ਥਾਈਲੈਂਡ ਨੂੰ 9-0 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਨੇ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
Advertisement
ਇਸ ਤੋਂ ਪਹਿਲਾਂ ਭਾਰਤ ਨੇ 17ਵੇਂ ਮਿੰਟ ਵਿੱਚ ਰਾਣਾ ਸਾਕਸ਼ੀ ਦੇ ਗੋਲ ਨਾਲ ਖਾਤਾ ਖੋਲ੍ਹਿਆ।
ਭਾਰਤੀ ਖਿਡਾਰਨਾਂ ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਥਾਈਲੈਂਡ ਦੀ ਰੱਖਿਆਤਮਕ ਪੰਕਤੀ ਦਾ ਮੁਕਾਬਲਾ ਕਰਨ ਵਿਚ ਨਾਕਾਮ ਰਹੀਆਂ ਪਰ ਬਾਅਦ ਵਿਚ ਭਾਰਤ ਨੇ ਜੇਤੂ ਲੈਅ ਨਾ ਛੱਡੀ ਤੇ ਇਕ ਤੋਂ ਬਾਅਦ ਇਕ ਗੋਲ ਕੀਤੇ। ਇਸ ਤੋਂ ਪਹਿਲਾਂ ਭਾਰਤ ਨੇ ਪੰਜ ਟੀਮਾਂ ਦੇ ਟੂਰਨਾਮੈਂਟ ਦੇ ਆਪਣੇ ਪਹਿਲੇ ਦੋ ਮੈਚਾਂ ਵਿੱਚ ਬੰਗਲਾਦੇਸ਼ ਨੂੰ 13-1 ਅਤੇ ਮਲੇਸ਼ੀਆ ਨੂੰ 5-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ।
Advertisement
×