ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ: ਭਾਰਤ ਨੇ ਨਾਮੀਬੀਆ ਨੂੰ 13-0 ਨਾਲ ਹਰਾਇਆ
ਭਾਰਤ ਨੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਨੂੰ ਨਾਮੀਬੀਆ ਨੂੰ 13-0 ਨਾਲ ਹਰਾਇਆ। ਭਾਰਤ ਵਲੋਂ ਹਿਨਾ ਬਾਨੋ ਤੇ ਕਨਿਕਾ ਸਿਵਾਚ ਨੇ ਹੈਟ੍ਰਿਕ ਲਗਾ ਕੇ ਟੀਮ ਦੀ ਜਿੱਤ ਪੱਕੀ ਕੀਤੀ। ਹਿਨਾ ਨੇ ਤਿੰਨ, ਕਨਿਕਾ ਨੇ ਤਿੰਨ ਤੇ ਸਾਕਸ਼ੀ...
Advertisement
ਭਾਰਤ ਨੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਨੂੰ ਨਾਮੀਬੀਆ ਨੂੰ 13-0 ਨਾਲ ਹਰਾਇਆ। ਭਾਰਤ ਵਲੋਂ ਹਿਨਾ ਬਾਨੋ ਤੇ ਕਨਿਕਾ ਸਿਵਾਚ ਨੇ ਹੈਟ੍ਰਿਕ ਲਗਾ ਕੇ ਟੀਮ ਦੀ ਜਿੱਤ ਪੱਕੀ ਕੀਤੀ।
ਹਿਨਾ ਨੇ ਤਿੰਨ, ਕਨਿਕਾ ਨੇ ਤਿੰਨ ਤੇ ਸਾਕਸ਼ੀ ਰਾਣਾ ਨੇ ਦੋ ਗੋਲ ਕੀਤੇ ਜਦੋਂ ਕਿ ਬਿਨੀਮਾ ਧਨ, ਸੋਨਮ, ਸਾਕਸ਼ੀ ਸ਼ੁਕਲਾ, ਇਸ਼ੀਕਾ ਅਤੇ ਮਨੀਸ਼ਾ ਨੇ ਇਕ ਇਕ ਗੋਲ ਕੀਤਾ। ਭਾਰਤੀ ਟੀਮ ਨੇ ਨਾਮੀਬੀਆ ਦੀ ਟੀਮ ’ਤੇ ਪੂਰਾ ਦਬਦਬਾ ਬਣਾ ਕੇ ਰੱਖਿਆ ਤੇ ਆਪਣੀ ਹਮਲਾਵਰ ਖੇਡ ਸਦਕਾ ਧੜਾਧੜ ਗੋਲ ਕੀਤੇ। ਭਾਰਤ ਵਲੋਂ ਸਾਕਸ਼ੀ ਨੇ ਸ਼ਾਨਦਾਰ ਰਿਵਰਸ ਫਲਿੱਕ ਨਾਲ ਪਹਿਲਾ ਗੋਲ ਕੀਤਾ। ਨਾਮੀਬੀਆ ਨੇ ਮੈਚ ਦੇ ਸ਼ੁਰੂ ਵਿਚ ਹਮਲਾਵਰ ਖੇਡ ਦਿਖਾਈ ਪਰ ਭਾਰਤੀ ਟੀਮ ਵਲੋਂ ਲਗਾਤਾਰ ਕਈ ਗੋਲ ਕਰਨ ਸਦਕਾ ਉਨ੍ਹਾਂ ਦੀ ਟੀਮ ਦਾ ਮਨੋਬਲ ਡਿੱਗ ਗਿਆ। ਪੀਟੀਆਈ
Advertisement
Advertisement
Advertisement
×

