DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੂਨੀਅਰ ਹਾਕੀ: ਭਾਰਤ ਨੇ ਗਰੇਟ ਬ੍ਰਿਟੇਨ ਨੂੰ 3-2 ਨਾਲ ਹਰਾਇਆ

ਭਾਰਤੀ ਕਪਤਾਨ ਨੇ ਦੋ ਗੋਲ ਕੀਤੇ

  • fb
  • twitter
  • whatsapp
  • whatsapp
Advertisement

India juniors beat Great Britain 3-2 ਕਪਤਾਨ ਰੋਹਿਤ ਦੀ ਅਗਵਾਈ ਵਾਲੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਗਰੇਟ ਬ੍ਰਿਟੇਨ ਨੂੰ 3-2 ਨਾਲ ਹਰਾ ਕੇ ਸੁਲਤਾਨ ਆਫ ਜੋਹੋਰ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਲਈ ਰੋਹਿਤ ਨੇ 45ਵੇਂ ਅਤੇ 52ਵੇਂ ਮਿੰਟ ਵਿਚ ਦੋ ਗੋਲ ਕੀਤੇ। ਇਸ ਤੋਂ ਇਲਾਵਾ ਰਵਨੀਤ ਸਿੰਘ ਨੇ 23ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਗਰੇਟ ਬ੍ਰਿਟੇਨ ਲਈ ਮਾਈਕਲ ਰੋਏਡਨ ਨੇ 26ਵੇਂ ਅਤੇ ਕੈਡੇਨ ਡਰੇਸੀ ਨੇ 46ਵੇਂ ਮਿੰਟ ਵਿਚ ਗੋਲ ਕੀਤੇ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਬਿਹਤਰੀਨ ਖੇਡ ਦਿਖਾਈ ਤੇ ਹਮਲਾਵਰ ਰੁਖ਼ ਦਿਖਾਇਆ। ਪਹਿਲੇ ਅੱਧ ਵਿਚ ਗਰੇਟ ਬ੍ਰਿਟੇਨ ਦੇ ਖਿਡਾਰੀਆਂ ਨੇ ਕਈ ਭਾਰਤੀ ਹਮਲੇ ਨਾਕਾਮ ਕੀਤੇ।

Advertisement
Advertisement
×