IPL: ਆਈਪੀਐਲ ਵਿੱਚ ਪਹਿਲੀ ਵਾਰ ਛੇ ਗੇਂਦਾਂ ’ਤੇ ਛੇ ਛੱਕੇ
ਕੋਲਕਾਤਾ, 4 ਮਈ ਆਈਪੀਐਲ ਵਿਚ ਪਹਿਲੀ ਵਾਰ ਛੇ ਗੇਂਦਾਂ ਵਿਚ ਛੇ ਛੱਕੇ ਲੱਗੇ ਹਨ। ਇਹ ਰਿਕਾਰਡ ਰਾਜਸਥਾਨ ਰੌਇਲਜ਼ ਦੇ ਰਿਆਨ ਪਰਾਗ ਨੇ ਬਣਾਇਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰੌਇਲਜ਼ ਨੂੰ ਜਿੱਤਣ ਲਈ 207 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ...
Advertisement
ਕੋਲਕਾਤਾ, 4 ਮਈ
ਆਈਪੀਐਲ ਵਿਚ ਪਹਿਲੀ ਵਾਰ ਛੇ ਗੇਂਦਾਂ ਵਿਚ ਛੇ ਛੱਕੇ ਲੱਗੇ ਹਨ। ਇਹ ਰਿਕਾਰਡ ਰਾਜਸਥਾਨ ਰੌਇਲਜ਼ ਦੇ ਰਿਆਨ ਪਰਾਗ ਨੇ ਬਣਾਇਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰੌਇਲਜ਼ ਨੂੰ ਜਿੱਤਣ ਲਈ 207 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਰਿਆਨ ਪਰਾਗ ਨੇ 45 ਗੇਂਦਾਂ ਵਿਚ 95 ਦੌੜਾਂ ਬਣਾਈਆਂ। ਰਿਆਨ ਨੇ ਮੋਇਨ ਅਲੀ ਦੀਆਂ ਪੰਜ ਗੇਂਦਾਂ ਵਿਚ ਪੰਜ ਛੱਕੇ ਮਾਰੇ ਤੇ ਇਸ ਤੋਂ ਬਾਅਦ ਵਰੁਨ ਚਕਰਵਰਤੀ ਦੇ ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਛੱਕਾ ਜੜਿਆ। ਉਹ ਆਈਪੀਐਲ ਦੇ ਇਤਿਹਾਸ ਵਿਚ ਛੇ ਗੇਂਦਾਂ ਵਿਚ ਛੇ ਛੱਕੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਇਸ ਮੈਚ ਵਿਚ ਕੋਲਕਾਤਾ ਨੇ ਨਿਰਧਾਰਤ ਵੀਹ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 206 ਦੌੜਾਂ ਬਣਾਈਆਂ ਸਨ।
Advertisement
Advertisement
×