DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL ਆਈਪੀਐੱਲ: ਬੰਗਲੁਰੂ ਨੇ ਪੰਜਾਬ ਨੂੰ ਸੱਤ ਵਿਕਟਾਂ ਨਾਲ ਹਰਾਇਆ

ਕੋਹਲੀ ਤੇ ਦੇਵਦੱਤ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਆਰਸੀਬੀ ਜੇਤੂ
  • fb
  • twitter
  • whatsapp
  • whatsapp
featured-img featured-img
New Chandigarh: Punjab Kings' Arshdeep Singh bowls a delivery during an Indian Premier League (IPL) 2025 T20 cricket match between Punjab Kings and Royal Challengers Bengaluru, at Maharaja Yadavindra Singh International Cricket Stadium, in New Chandigarh, Sunday, April 20, 2025. (PTI Photo/Arun Sharma) (PTI04_20_2025_000322B) *** Local Caption ***
Advertisement

ਕਰਮਜੀਤ ਸਿੰਘ ਚਿੱਲਾ

ਮੁਹਾਲੀ, 20 ਅਪਰੈਲ

Advertisement

ਮੁੱਲਾਂਪੁਰ ਵਿੱਚ ਮੇਜ਼ਬਾਨ ਪੰਜਾਬ ਕਿੰਗਜ਼ ਤੇ ਰੌਇਲ ਚੈਲੰਜਰਜ਼ ਬੰਗਲੂਰੂ ਵਿਚਾਲੇ ਅੱਜ ਆਈਪੀਐਲ ਦਾ ਮੈਚ ਹੋਇਆ ਜਿਸ ਵਿਚ ਕੁਨਾਲ ਪਾਂਡਿਆ ਤੇ ਸੁਯਸ਼ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਵਿਰਾਟ ਕੋਹਲੀ ਤੇ ਦੇਵਦੱਤ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਰੌਇਲ ਚੈਲੰਜਰਜ਼ ਬੰਗਲੁਰੂ ਨੇ ਪੰਜਾਬ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਪੰਜਾਬ ਦੀਆਂ 158 ਦੌੜਾਂ ਦਾ ਪਿੱਛਾ ਕਰਦਿਆਂ ਆਰਸੀਬੀ ਨੇ 18.5 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 159 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਇਸ ਦੌਰਾਨ ਵਿਰਾਟ ਕੋਹਲੀ ਨੇ ਨਾਬਾਦ 73 ਤੇ ਦੇਵਦੱਤ ਨੇ 61 ਦੌੜਾਂ ਬਣਾਈਆਂ। ਇਸ ਜਿੱਤ ਨਾਲ ਆਰਸੀਬੀ ਦੀ ਟੀਮ ਪੰਜਾਬ ਕਿੰਗਜ਼ ਨਾਲ ਉਨ੍ਹਾਂ ਪੰਜ ਟੀਮਾਂ ਵਿਚ ਸ਼ੁਮਾਰ ਹੋ ਗਈ ਹੈ ਜਿਨ੍ਹਾਂ ਨੇ ਹੁਣ ਤਕ ਸਭ ਤੋਂ ਵੱਧ ਦਸ ਅੰਕ ਹਾਸਲ ਕੀਤੇ ਹਨ।

New Chandigarh: Punjab Kings' players wait for third umpire’s decision amid a DRS review for the wicket of Royal Challengers Bengaluru's Virat Kohli during an Indian Premier League (IPL) 2025 T20 cricket match between Punjab Kings and Royal Challengers Bengaluru, at Maharaja Yadavindra Singh International Cricket Stadium, in New Chandigarh, Sunday, April 20, 2025. (PTI Photo/Arun Sharma) (PTI04_20_2025_000324A) *** Local Caption ***

ਇਸ ਤੋਂ ਪਹਿਲਾਂ ਆਰਸੀਬੀ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ  ਫੈਸਲਾ ਕੀਤਾ। ਪੰਜਾਬ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੁਰੂ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਬਾਅਦ 6 ਵਿਕਟਾਂ ਦੇ ਨੁਕਸਾਨ ਨਾਲ 157 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਪੰਜਾਬ ਦੀ ਸ਼ੁਰੂਆਤ ਚੰਗੀ ਰਹੀ। ਪੰਜਾਬ ਲਈ ਆਰੀਆ ਨੇ 22 ਤੇ ਪ੍ਰਭਸਿਮਰਨ ਨੇ 33 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਸ਼ਾਂਕ ਸਿੰਘ ਤੇ ਇੰਗਲਿਸ ਨੇ ਕ੍ਰਮਵਾਰ 31 ਤੇ 29 ਦੌੜਾਂ ਬਣਾਈਆਂ ਜਦੋਂ ਕਿ ਮਾਰਕੋ 25 ਦੌੜਾਂ ਬਣਾ ਕੇ ਨਾਬਾਦ ਰਿਹਾ। ਕਪਤਾਨ ਸ਼੍ਰੇਅਸ ਅਈਅਰ ਨੇ ਮੈਚ ਵਿਚ ਸਿਰਫ਼ 6 ਦੌੜਾਂ ਬਣਾਈਆਂ। ਆਰਸੀਬੀ ਟੀਮ ਨੂੰ 158 ਦੌੜਾਂ ਦਾ ਟੀਚਾ ਮਿਲਿਆ।

Advertisement
×