IPL: ਰਾਜਸਥਾਨ ਰੌਇਲਜ਼ ਨੇ ਗੁਜਰਾਤ ਟਾਈਟਨਜ਼ ਨੂੰ 8 ਵਿਕਟਾਂ ਨਾਲ ਹਰਾਇਆ
Rajasthan Royals beat Gujarat Titans by 8 wickets; ਵੈਭਵ ਸੂਰਿਅਵੰਸ਼ੀ ਨੇ ਸੈਂਕੜਾ ਤੈ ਜੈਸਵਾਲ ਨੇ ਨੀਮ ਸੈਂਕੜਾ ਜੜਿਆl
Cricket - Indian Premier League - IPL - Rajasthan Royals v Gujarat Titans - Sawai Mansingh Stadium, Jaipur, India - April 28, 2025 Rajasthan Royals' Yashasvi Jaiswal in action REUTERS/Abhijit Addya
Advertisement
ਜੈਪੁਰ, 28 ਅਪਰੈਲ
ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਗੁਜਰਾਤ ਟਾਈਟਨਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਵੈਭਵ ਸੂਰਿਅਵੰਸ਼ੀ ਦੇ ਰਿਕਾਰਡ ਸੈਂਕੜੇ (37 ਗੇਂਦਾ ’ਤੇ 101 ਦੌੜਾਂ) ਤੇ ਯਸ਼ਸਵੀ ਜੈਸਵਾਲ ਦੀਆਂ ਨਾਬਾਦ 70 ਦੌੜਾਂ ਸਦਕਾ ਜਿੱਤ ਲਈ ਲੋੜੀਂਦਾ 210 ਦਾ ਟੀਚਾ 15.5 ਓਵਰਾਂ ’ਚ ਹੀ ਪੂਰਾ ਕਰ ਲਿਆ। ਟੀਮ ਦੀ ਜਿੱਤ ’ਚ ਕਪਤਾਨ ਰਿਆਨ ਪਰਾਗ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਤੇ ਰਾਸ਼ਿਦ ਖ਼ਾਨ ਨੇ ਇੱਕ ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਨੇ ਕਪਤਾਨ ਸ਼ੁਭਮਨ ਗਿੱਲ ਦੀਆਂ 84 ਦੌੜਾਂ ਤੇ ਜੋਸ ਬਟਲਰ ਦੇ ਨਾਬਾਦ ਨੀਮ ਸੈਂਕੜੇ (50 ਦੌੜਾਂ) ਸਦਕਾ 20 ਓਵਰਾਂ ’ਚ 209/4 ਦਾ ਸਕੋਰ ਬਣਾਇਆ ਪਰ ਬਾਅਦ ’ਚ ਉਸ ਦੇ ਗੇਂਦਬਾਜ਼ ਰਾਜਸਥਾਨ ਦੇ ਬੱਲੇਬਾਜ਼ਾਂ ਨੂੰ ਜਿੱਤ ਤੱਕ ਪਹੁੰਚਣ ਤੋਂ ਨਾ ਰੋਕ ਸਕੇ।
ਮੈਚ ਦੌਰਾਨ ਰਾਜਸਥਾਨ ਰੌਇਲਜ਼ ਦਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਈਪੀਐਲ ਵਿੱਚ ਸੈਂਕੜਾ ਲਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣਿਆ ਤੇ ਨਾਲ ਹੀ ਉਸ ਨੇ ਆਈਪੀਐੱਲ ਇਤਿਹਾਸ ’ਚ ਦੂਜਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ। -ਏਜੰਸੀ
Advertisement
×