DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL: ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

Mitchell Starc's ਨੇ ਪੰਜ ਵਿਕਟਾਂ ਲਈਆਂ; Faf du Plessis ਨੇ ਨੀਮ ਸੈਂਕੜਾ ਜੜਿਆ
  • fb
  • twitter
  • whatsapp
  • whatsapp
featured-img featured-img
Visakhapatnam: Delhi Capitals’ Mitchell Starc celebrates with teammates after taking the wicket of Sunrisers Hyderabad’s Ishan Kishan during an Indian Premier League (IPL) 2025 T20 cricket match between Delhi Capitals (DC) and Sunrisers Hyderabad (SRH), at the ACA-VDCA International Cricket Stadium, in Visakhapatnam, Andhra Pradesh, Sunday, March 30, 2025. (PTI Photo/Swapan Mahapatra) (PTI03_30_2025_000284B)
Advertisement
ਵਿਸ਼ਾਖਾਪਟਨਮ, 30 ਮਾਰਚ
ਮਿਸ਼ੇਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਫਾਫ ਡੂ ਪਲੈਸਿਸ ਦੇ ਨੀਮ ਸੈਂਕੜੇ ਸਦਕਾ ਦਿੱਲੀ ਕੈਪੀਟਲਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ  ਸੱਤ ਵਿਕਟਾਂ ਨਾਲ ਹਰਾ ਦਿੱਤਾ। Delhi Capitals ਨੇ Sunrisers Hyderabad ਵੱਲੋਂ ਜਿੱਤ ਲਈ ਮਿਲਿਆ 164 ਦੌੜਾਂ ਦਾ ਟੀਚਾ 16 ਓਵਰਾਂ ’ਚ ਤਿੰਨ ਵਿਕਟਾਂ ’ਤੇ 166 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ।
ਦਿੱਲੀ ਵੱਲੋਂ ਸਲਾਮੀ ਬੱਲੇਬਾਜ਼ ਜੈਕ ਫਰੇਜ਼ਰ ਮੈਕਗੁਰਕ ਨੇ 38 ਦੌੜਾਂ ਤੇ ਫਾਫ ਡੂ ਪਲੈਸਿਸ ਨੇ 50 ਦੌੜਾਂ ਜਦਕਿ ਕੇ.ਐੱਲ. ਰਾਹੁਲ ਨੇ 15 ਦੌੜਾਂ ਬਣਾਈਆਂ। ਅਭਿਸ਼ੇਕ ਪੋਰੇਲ ਨੇ ਨਾਬਾਦ 34 ਦੌੜਾਂ ਤੇ ਟ੍ਰਿਸਟਨ ਸਟੱਬਜ਼ ਨੇ ਨਾਬਾਦ 21 ਦੌੜਾਂ ਬਣਾਉਂਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਦਿੱਲੀ ਨੇ ਗੇਂਦਬਾਜ਼ ਸਟਾਰਕ ਵੱਲੋਂ 3.4 ਓਵਰਾਂ ’ਚ 35 ਦੌੜਾਂ ਬਦਲੇ ਲਈਆਂ ਪੰਜ ਵਿਕਟਾਂ ਸਦਕਾ ਹੈਦਰਾਬਾਦ ਨੂੰ 18.3 ਓਵਰਾਂ ’ਚ 163 ਦੌੜਾਂ ’ਤੇ ਹੀ ਸਮੇਟ ਦਿੱਤਾ। ਹੈਦਰਾਬਾਦ ਵੱਲੋਂ ਅਨੀਕੇਤ ਵਰਮਾ ਨੇ 74 ਦੌੜਾਂ, ਟਰੈਵਿਸ ਹੈੱਡ ਨੇ 22 ਤੇ ਹੈਨਰਿਕ ਕਲਾਸਨ ਨੇ 32 ਦੌੜਾਂ ਬਣਾਈਆਂ। ਦਿੱਲੀ ਵੱਲੋਂ ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਲਈਆਂ ਜਦਕਿ ਮੋਹਿਤ ਸ਼ਰਮਾ ਨੂੰ ਇੱਕ ਵਿਕਟ ਮਿਲੀ। -ਪੀਟੀਆਈ
Visakhapatnam: Delhi Capitals' Abishek Porel and Tristan Stubbs celebrates after winning. PTI
Advertisement
×