IPL BUZZ: ਰਵੀ ਅਸ਼ਵਿਨ ਚੇਨਈ ਸੁਪਰ ਕਿੰਗਜ਼ ਤੋਂ ਹੋ ਸਕਦੇ ਨੇ ਵੱਖ: ਸੂਤਰ
ਸੀਨੀਅਰ ਭਾਰਤੀ ਆਫ ਸਪਿੰਨਰ ਆਰ ਅਸ਼ਵਿਨ ਆਈਪੀਐਲ (IPL) ਫਰੈਂਚਾਇਜ਼ੀ ਵਿੱਚ ਆਪਣੇ ਭਵਿੱਖ ਬਾਰੇ ਚੇਨਈ ਸੁਪਰ ਕਿੰਗਜ਼ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਦੌਰਾਨ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਚੇਨਈ ਸੁਪਰ ਕਿੰਗਜ਼ (CSK) ਤੋਂ ਵੱਖ ਹੋ ਸਕਦੇ ਹਨ। ਰਿਟੈਂਸ਼ਨ ਦੀ ਸਮਾਂ ਸੀਮਾ ਖ਼ਤਮ ਹੋਣ ਵਿੱਚ ਹਾਲੇ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਬਾਕੀ ਹੈ। ਇਸ ਦਰਮਿਆਨ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਅਸ਼ਿਵਨ ਨੇ ਸੀਐੱਸਕੇ (CSK) ਦੇ ਅਧਿਕਾਰੀਆਂ ਨਾਲ ਆਪਣੀ ਅੱਗੇ ਦੀ ਭੂਮਿਕਾ ਬਾਰੇੇ ਗੱਲਬਾਤ ਕੀਤੀ ਹੈ।
ਆਈਪੀਐੱਲ (IPL) ਸੂਤਰਾਂ ਨੇ ਦੱਸਿਆ, “ਕਿਸੇ ਵੀ ਖਿਡਾਰੀ ਦੇ ਭੱਵਿਖ ਬਾਰੇ ਫੈਸਲਾ ਲੈਣ ਦਾ ਇਹ ਸ਼ੁਰੂਆਤੀ ਪੜਾਅ ਹੈ। ਰਿਟੈਂਸ਼ਨ ਦੀ ਆਖਿਰੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ। ਇਸ ਲਈ ਸਾਡੇ ਕੋਲ ਅਜੇ ਸਮਾਂ ਹੈ।”
ਉਨ੍ਹਾਂ ਹੋਰ ਕਿਹਾ ਕਿ ਇਹ ਨਾਲ ਗੱਲਬਾਤ ਕਰਨ ਦੀ ਇੱਕ ਪੂਰਵ-ਨਿਲਾਮੀ ਯੋਜਨਾ ਹੈ ਅਤੇ ਅਸ਼ਵਿਨ ਸੀਨੀਅਰ ਹੋਣ ਦੇ ਨਾਤੇ ਇਸ ਦਾ ਹਿੱਸਾ ਹਨ। ਇਹ ਸਿਰਫ਼ ਅਗਲੇ ਆਈਪੀਐਲ (IPL) ਸੀਜ਼ਨ ਤੋਂ ਪਹਿਲਾਂ ਟੀਮ ਵਿੱਚ ਉਸ ਦੀ ਭੂਮਿਕਾ ਨੂੰ ਸਮਝਣ ਲਈ ਇੱਕ ਆਪਸੀ ਚਰਚਾ ਜਾਰੀ ਹੈ।
ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ 38 ਸਾਲਾ ਅਸ਼ਵਿਨ ਨੂੰ 2025 ਸੀਜ਼ਨ ਤੋਂ ਪਹਿਲਾਂ ਹੋਈ ਮੈਗਾ ਨਿਲਾਮੀ ਵਿੱਚ 9.75 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ। ਚੇਨਈ ਦੇ ਇਸ ਖਿਡਾਰੀ ਲਈ ਇਹ ਇੱਕ ਤਰ੍ਹਾਂ ਦੀ ਘਰ ਵਾਪਸੀ ਸੀ, ਜੋ ਪਹਿਲਾਂ 2009 ਤੋਂ 2015 ਤੱਕ ਸੀਐੱਸਕੇ (CSK) ਲਈ ਖੇਡਿਆ ਸੀ।ਬਾਅਦ ਵਿੱਚ ਉਹ 2018 ਵਿੱਚ ਬੰਦ ਹੋ ਚੁੱਕੀ ਰਾਈਜ਼ਿੰਗ ਪੁਣੇ ਸੁਪਰ ਜਾਇੰਟ (Rising Pune Super Giant) ਅਤੇ ਉਸ ਸਮੇਂ ਦੀ ਕਿੰਗਜ਼ ਇਲੈਵਨ ਪੰਜਾਬ (ਮੌਜੂਦਾ ਪੰਜਾਬ ਕਿੰਗਜ਼) ਲਈ ਵੀ ਖੇਡਦਾ ਰਿਹਾ ਸੀ।
ਉਸਨੇ ਪਿਛਲੇ ਸੀਜ਼ਨ ਵਿੱਚ ਨੌਂ ਮੈਚ ਖੇਡੇ। ਅਜਿਹੇ ਕਿਆਸ ਹਨ ਕਿ ਸੀਐਸਕੇ (CSK) ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਨੂੰ ਸ਼ਾਮਲ ਕਰ ਸਕਦਾ ਹੈ, ਜੋ ਆਪਣੀ ਮੌਜੂਦਾ ਟੀਮ ਰਾਜਸਥਾਨ ਰਾਇਲਜ਼ (RR) ਨੂੰ ਛੱਡਣਾ ਚਾਹੁੰਦਾ ਹੈ।