ਆਈਓਏ ਵੱਲੋਂ ਭਾਰਤ ਦੀ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਨੂੰ ਰਸਮੀ ਮਨਜ਼ੂਰੀ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅੱਜ ਇੱਥੇ ਆਪਣੀ ਵਿਸ਼ੇਸ਼ ਆਮ ਮੀਟਿੰਗ (ਐੱਸਜੀਐੱਮ) ਦੌਰਾਨ 2030 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਦੇਸ਼ ਦੀ ਦਾਅਵੇਦਾਰੀ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ ਨੂੰ...
Advertisement
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅੱਜ ਇੱਥੇ ਆਪਣੀ ਵਿਸ਼ੇਸ਼ ਆਮ ਮੀਟਿੰਗ (ਐੱਸਜੀਐੱਮ) ਦੌਰਾਨ 2030 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਦੇਸ਼ ਦੀ ਦਾਅਵੇਦਾਰੀ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ।
ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਅਹਿਮਦਾਬਾਦ ਨੂੰ ਮੇਜ਼ਬਾਨ ਸ਼ਹਿਰ ਬਣਾਉਂਦਿਆ ਪਹਿਲਾਂ ਇਰਾਦਾ ਪੱਤਰ ਦਾਖ਼ਲ ਕੀਤਾ ਹੈ। ਹਾਲਾਂਕਿ, ਭਾਰਤ ਨੂੰ 31 ਅਗਸਤ ਦੀ ਸਮਾਂ-ਸੀਮਾ ਤੋਂ ਪਹਿਲਾਂ ਅੰਤਿਮ ਦਾਅਵੇਦਾਰੀ ਲਈ ਤਜਵੀਜ਼ ਭੇਜਣੀ ਪਵੇਗੀ। ਆਈਓਏ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਕਿ ਅਹਿਮਦਾਬਾਦ ਦੇ ਨਾਲ-ਨਾਲ 2010 ਦੇ ਮੇਜ਼ਬਾਨ ਦਿੱਲੀ ਅਤੇ ਭੁਬਨੇਸ਼ਵਰ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
Advertisement
Advertisement
×