ਇੰਟਰਨੈਸ਼ਨਲ ਫ਼ਤਿਹ ਅਕੈਡਮੀ ਹਾਕੀ ਟੀਮਾਂ ਵੱਲੋਂ ਸ਼ਾਨਦਾਰ ਜਿੱਤਾਂ ਦਰਜ
ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੀਆਂ ਟੀਮਾਂ ਨੇ ਮੋਗਾ ਵਿੱਚ ਕੌਂਸਲ ਫੌਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਵੱਲੋਂ ਕਰਵਾਏ ਗਏ ਰਾਜ ਪੱਧਰੀ ਹਾਕੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17 ਸਾਲਾ ਤੇ 19 ਸਾਲਾ ਵਰਗ ਵਿੱਚ ਪਹਿਲਾ ਸਥਾਨ ਤੇ 14 ਸਾਲਾ ਵਰਗ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅਨੁਪਮ ਸ਼ਰਮਾ ਨੇ ਕਿਹਾ ਹੁਨਰ, ਗਤੀ ਤੇ ਟੀਮਵਰਕ ਦੇ ਆਧਾਰ 'ਤੇ ਨੌਜਵਾਨ ਖਿਡਾਰੀ ਇਤਿਹਾਸਿਕ ਜਿੱਤ ਵੱਲ ਵਧੇ, ਜਿਸ ਨੇ ਪੂਰੀ ਫਤਿਹ ਪਰਿਵਾਰ ਨੂੰ ਉਤਸ਼ਾਹਤ ਕਰ ਦਿੱਤਾ ਤੇ ਅਕੈਡਮੀ ਦੀਆਂ ਅੰਡਰ-19 ਟੀਮ, ਅੰਡਰ 17 ਟੀਮ ਨੇ ਪਹਿਲਾ ਸਥਾਨ ਤੇ ਅੰਡਰ 14 ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਤੇ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਚੇਅਰਮੈਨ ਜਗਬੀਰ ਸਿੰਘ ਦੀ ਸੋਚ ਹੇਠ ਇੰਟਰਨੈਸ਼ਨਲ ਫਤਿਹ ਅਕੈਡਮੀ ਖੇਡਾਂ ਵਿੱਚ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ।
ਇਸੇ ਹੀ ਸੋਚ 'ਤੇ ਪਹਿਰਾ ਦਿੰਦਿਆਂ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਚ ਹਰ ਵਿਦਿਆਰਥੀ ਲਈ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਣ ਲਈ ਲਾਜ਼ਮੀ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਅੰਦਰੂਨੀ ਕਲਾ ਨੂੰ ਪਛਾਣਦੇ ਹੋਏ ਸਹੀ ਰੂਪ ਵਿੱਚ ਤਰਾਸ਼ਿਆ ਜਾ ਸਕੇ। ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਰੰਧਾਵਾ ਅਤੇ ਵਾਈਸ ਚੇਅਰਪਰਸਨ ਰਾਵਿੰਦਰ ਕੌਰ ਅਤੇ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਯਕੀਨ ਦਿਵਾਇਆ।