ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਜੁਰਮਾਨਾ
ਆਸਟਰੇਲੀਆ ਖ਼ਿਲਾਫ਼ ਤੀਜੇ ਇੱਕ-ਰੋਜ਼ਾ ਮੈਚ ਵਿੱਚ ਸੁਸਤ ਰਫ਼ਤਾਰ ਓਵਰ ਸੁੱਟਣ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ’ਤੇ ਅੱਜ ਮੈਚ ਫੀਸ ਦਾ 10 ਫੀਸਦੀ ਹਿੱਸਾ ਜੁਰਮਾਨਾ ਲਾਇਆ ਗਿਆ ਹੈ। ਮੈਚ ਵਿੱਚ ਮੇਜ਼ਬਾਨ ਭਾਰਤ ਨੂੰ ਸਮ੍ਰਿਤੀ ਮੰਧਾਨਾ ਦੀਆਂ 125 ਦੌੜਾਂ ਦੇ ਬਾਵਜੂਦ 43...
ਆਸਟਰੇਲੀਆ ਖ਼ਿਲਾਫ਼ ਤੀਜੇ ਇੱਕ-ਰੋਜ਼ਾ ਮੈਚ ਵਿੱਚ ਸੁਸਤ ਰਫ਼ਤਾਰ ਓਵਰ ਸੁੱਟਣ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ’ਤੇ ਅੱਜ ਮੈਚ ਫੀਸ ਦਾ 10 ਫੀਸਦੀ ਹਿੱਸਾ ਜੁਰਮਾਨਾ ਲਾਇਆ ਗਿਆ ਹੈ। ਮੈਚ ਵਿੱਚ ਮੇਜ਼ਬਾਨ ਭਾਰਤ ਨੂੰ ਸਮ੍ਰਿਤੀ ਮੰਧਾਨਾ ਦੀਆਂ 125 ਦੌੜਾਂ ਦੇ ਬਾਵਜੂਦ 43 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਆਸਟਰੇਲੀਆ ਨੇ ਇਹ ਲੜੀ 2-1 ਨਾਲ ਆਪਣੇ ਨਾਂ ਕੀਤੀ। ਆਈ ਸੀ ਸੀ ਦੇ ਕੌਮਾਂਤਰੀ ਪੈਨਲ ਦੀ ਮੈਚ ਰੈਫਰੀ ਜੀ ਐੱਸ ਲਕਸ਼ਮੀ ਨੇ ਨਿਰਧਾਰਤ ਸਮੇਂ ਵਿੱਚ ਟੀਚੇ ਤੋਂ ਦੋ ਓਵਰ ਪਿੱਛੇ ਰਹਿਣ ਕਾਰਨ ਭਾਰਤੀ ਟੀਮ ’ਤੇ ਇਹ ਜੁਰਮਾਨਾ ਲਾਇਆ। ਆਈ ਸੀ ਸੀ ਨੇ ਕਿਹਾ, ‘ਧੀਮੀ ਓਵਰ ਗਤੀ ਦੇ ਅਪਰਾਧ ਸਬੰਧੀ ਆਈ ਸੀ ਸੀ ਦੇ ਨਿਯਮਾਂ ਦੀ ਧਾਰਾ 2.22 ਤਹਿਤ ਖਿਡਾਰੀਆਂ ’ਤੇ ਹਰ ਓਵਰ ਲਈ ਮੈਚ ਫੀਸ ਦਾ ਪੰਜ ਫੀਸਦ ਜੁਰਮਾਨਾ ਲਾਇਆ ਜਾਂਦਾ ਹੈ।’ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੀ ਗਲਤੀ ਅਤੇ ਸਜ਼ਾ ਨੂੰ ਸਵੀਕਾਰ ਕਰ ਲਿਆ, ਜਿਸ ਕਰਕੇ ਮਾਮਲੇ ਦੀ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।
ਇੱਕ ਰੋਜ਼ਾ ਦਰਜਾਬੰਦੀ ’ਚ ਦੀਪਤੀ ਪੰਜਵੇਂ ਸਥਾਨ ’ਤੇ ਪੁੱਜੀ
ਦੁਬਈ: ਭਾਰਤੀ ਹਰਫਨਮੌਲਾ ਖਿਡਾਰਨ ਦੀਪਤੀ ਸ਼ਰਮਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਗੇਂਦਬਾਜ਼ਾਂ ਦੀ ਸੂਚੀ ’ਚ ਦੋ ਸਥਾਨ ਉਪਰ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸਮ੍ਰਿਤੀ ਮੰਧਾਨਾ ਆਸਟਰੇਲੀਆ ਖ਼ਿਲਾਫ਼ ਖ਼ਤਮ ਹੋਈ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਪਣੇ ਕਰੀਅਰ ਦੀ ਸਰਬੋਤਮ ਰੇਟਿੰਗ 818 ਨਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹੈ। ਸਮ੍ਰਿਤੀ ਨੇ ਆਸਟਰੇਲੀਆ ਖ਼ਿਲਾਫ਼ ਘਰੇਲੂ ਮੈਦਾਨ ’ਤੇ ਹੋਈ ਤਿੰਨ ਮੈਚਾਂ ਦੀ ਲੜੀ ਵਿੱਚ ਦੋ ਸ਼ਾਨਦਾਰ ਸੈਂਕੜੇ ਜੜੇ ਸਨ। ਦੀਪਤੀ ਦੇ 651 ਰੇਟਿੰਗ ਅੰਕ ਹਨ।