ਵੈਸਟ ਇੰਡੀਜ਼ ਖਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ, ਜਡੇਜਾ ਹੋਣਗੇ ਉਪ ਕਪਤਾਨ
ਅਨਫਿਟ ਹੋਣ ਕਰਕੇ ਰਿਸ਼ਭ ਪੰਤ ਨੂੰ ਨਹੀਂ ਮਿਲੀ ਟੀਮ ’ਚ ਥਾਂ, ਕਰੁਣ ਨਾਇਰ ਤੇ ਈਸ਼ਵਰਨ ਵੀ ਬਾਹਰ; ਆਸਟਰੇਲੀਆ ‘ਏ’ ਦੌਰੇ ਲਈ ਸ਼੍ਰੇਅਸ ਅੱਈਅਰ ਬਣੇ ਕਪਤਾਨ
ਚੋਣਕਾਰਾਂ ਨੇ ਵੈਸਟ ਇੰਡੀਜ਼ ਖਿਲਾਫ਼ ਦੋ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਹੋਣਗੇ ਜਦੋਂਕਿ ਉਪ ਕਪਤਾਨ ਦੀ ਜ਼ਿੰਮੇਵਾਰੀ ਰਵਿੰਦਰ ਜਡੇਜਾ ਨੂੰ ਦਿੱਤੀ ਗਈ ਹੈ।
ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੈਸਟ ਇੰਡੀਜ਼ ਖਿਲਾਫ਼ ਟੈਸਟ ਲਈ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਅਨਫਿਟ ਹਨ। ਅਗਰਕਰ ਨੇ ਉਮੀਦ ਜਤਾਈ ਕਿ ਪੰਤ ਦੱਖਣੀ ਅਫਰੀਕਾ ਖਿਲਾਫ਼ ਘਰੇਲੂ ਟੈਸਟ ਲੜੀ ਉਪਲਬਧ ਹੋਣਗੇ। ਟੈਸਟ ਲੜੀ ਲਈ ਕਰੁਣ ਨਾਇਰ ਤ ਅਭਿਮੰਨਿਊ ਈਸ਼ਵਰਨ ਨੂੰ ਬਾਹਰ ਕਰ ਦਿੱਤਾ ਹੈ ਜਦੋਂਕਿ ਦੇਵਦੱਤ ਪਡੀਕਲ ਨੂੰ ਟੀਮ ਵਿਚ ਥਾਂ ਦਿੱਤੀ ਗਈ ਹੈ। ਵਿਕਟਕੀਪਰ ਧਰੁਵ ਜੁਰੇਲ ਅਤੇ ਐੱਨ. ਜਗਦੀਸਨ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
ਭਾਰਤੀ ਟੀਮ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਦੇਵਦੱਤ ਪਡੀਕਲ, ਧਰੁਵ ਜੁਰੇਲ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਐਨ. ਜਗਦੀਸਨ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ।
ਇਸ ਦੌਰਾਨ ਚੋਣਕਾਰਾਂ ਨੇ ਸੱਜੇ ਹੱਥ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਆਸਟਰੇਲੀਆ ਏ ਖਿਲਾਫ਼ 30 ਸਤੰਬਰ ਤੋਂ ਕਾਨਪੁਰ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤ ‘ਏ’ ਦਾ ਕਪਤਾਨ ਨਿਯੁਕਤ ਕੀਤਾ ਹੈ। ਅੱਈਅਰ ਨੇ ਆਪਣੇ ਕਮਜ਼ੋਰ ਲੱਕ ਨੂੰ ਮਜ਼ਬੂਤ ਕਰਨ ਲਈ ਟੈਸਟ ਕ੍ਰਿਕਟ ਤੋਂ ਛੇ ਮਹੀਨਿਆਂ ਦਾ ਬ੍ਰੇਕ ਲਿਆ ਹੈ। ਏਸ਼ੀਆ ਕੱਪ ਵਿੱਚ ਭਾਰਤ ਲਈ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਟਾਪ-ਆਰਡਰ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਮੱਧ-ਆਰਡਰ ਬੱਲੇਬਾਜ਼ ਤਿਲਕ ਵਰਮਾ, ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ 3 ਅਤੇ 5 ਅਕਤੂਬਰ ਨੂੰ ਦੂਜੇ ਅਤੇ ਤੀਜੇ ਮੈਚ ਲਈ ਟੀਮ ਨਾਲ ਜੁੜਨਗੇ।
ਆਸਟਰੇਲੀਆ ਏ ਖਿਲਾਫ਼ ਪਹਿਲੇ ਇਕ ਰੋਜ਼ਾ ਮੈਚ ਲਈ ਭਾਰਤ ਏ ਦੀ ਟੀਮ: ਸ਼੍ਰੇਅਸ ਅਈਅਰ (ਕਪਤਾਨ), ਪ੍ਰਭਸਿਮਰਨ ਸਿੰਘ (ਵਿਕਟਕੀਪਰ), ਰਿਆਨ ਪਰਾਗ, ਆਯੂਸ਼ ਬਦੋਨੀ, ਸੂਰਿਆਂਸ਼ ਸ਼ੈਡਗੇ, ਵਿਪਰਾਜ ਨਿਗਮ, ਨਿਸ਼ਾਂਤ ਸਿੰਧੂ, ਗੁਰਜਪਨੀਤ ਸਿੰਘ, ਯੁੱਧਵੀਰ ਸਿੰਘ, ਰਵੀ ਬਿਸ਼ਨੋਈ, ਅਭਿਸ਼ੇਕ ਪੋਰੇਲ (ਵਿੱਕੀ-ਵਿੱਕੀ), ਸਿਮਰਜੀਤ ਸਿੰਘ।
ਦੂਜੇ ਅਤੇ ਤੀਜੇ ਇਕ ਰੋਜ਼ਾ ਮੈਚਾਂ ਲਈ ਭਾਰਤ ਏ ਦੀ ਟੀਮ: ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਰਿਆਨ ਪਰਾਗ, ਆਯੂਸ਼ ਬਦੋਨੀ, ਸੂਰਿਆਂਸ਼ ਸ਼ੈਡਗੇ, ਵਿਪਰਾਜ ਨਿਗਮ, ਨਿਸ਼ਾਂਤ ਸਿੰਧੂ, ਗੁਰਜਪਨੀਤ ਸਿੰਘ, ਯੁੱਧਵੀਰ ਸਿੰਘ, ਰਵੀ ਬਿਸ਼ਨੋਈ, ਅਭਿਸ਼ੇਕ ਪੋਰੇਲ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ।
ਭਾਰਤ ਦੀ ਬਾਕੀ ਟੀਮ (ਇਰਾਨੀ ਕੱਪ): ਰਜਤ ਪਾਟੀਦਾਰ (ਸੀ), ਅਭਿਮਨਿਊ ਈਲ਼ਵਰਨ, ਆਰੀਅਨ ਜੁਆਲ (ਵਿਕਟਕੀਪਰ), ਰੁਤੂਰਾਜ ਗਾਇਕਵਾੜ (ਉਪ ਕਪਤਾਨ), ਯਸ਼ ਢੁਲ, ਸ਼ੇਖ ਰਸ਼ੀਦ, ਈਸ਼ਾਨ ਕਿਸ਼ਨ (ਵਿਕਟ ਕੀਪਰ), ਤਨੁਸ਼ ਕੋਟਿਅਨ, ਮਾਨਵ ਸੁਥਾਰ, ਗੁਰਨੂਰ ਬਰਾੜ, ਖਲੀਲ ਅਹਿਮਦ, ਅਕਾਸ਼ ਦੀਪ, ਅੰਸ਼ੁਲ ਕੰਬੋਜ, ਸਾਰਾਂਸ਼ ਜੈਨ।