DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੈਸਟ ਇੰਡੀਜ਼ ਖਿਲਾਫ਼ ਟੈਸਟ ਲੜੀ ਲਈ ਭਾਰਤੀ ਟੀਮ ਦਾ ਐਲਾਨ

ਗਿੱਲ ਕਪਤਾਨ, ਜਡੇਜਾ ਨੂੰ ੳੁਪ ਕਪਤਾਨੀ ਸੌਂਪੀ; ਕਰੁਣ ਨਾਇਰ ਤੇ ੲੀਸ਼ਵਰਨ ਬਾਹਰ; ਬੁਮਰਾਹ ਦੋਵਾਂ ਟੈਸਟਾਂ ਲਈ ਉਪਲੱਬਧ

  • fb
  • twitter
  • whatsapp
  • whatsapp
featured-img featured-img
ਵੈਸਟ ਇੰਡੀਜ ਖਿਲਾਫ ਲੜੀ ਲੲਈ ਚੁਣੀ ਗਈ ਭਾਰਤੀ ਟੀਮ। ਫੋਟੋ: PTI
Advertisement
ਚੋਣਕਾਰਾਂ ਨੇ ਵੈਸਟ ਇੰਡੀਜ਼ ਖਿਲਾਫ਼ ਦੋ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਲਈ 15 ਮੈਂਬਰੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦਾ ਕਪਤਾਨ ਸ਼ੁਭਮਨ ਗਿੱਲ ਹੋਵੇਗਾ ਜਦਕਿ ਉਪ ਕਪਤਾਨ ਦੀ ਜ਼ਿੰਮੇਵਾਰੀ ਰਵਿੰਦਰ ਜਡੇਜਾ ਨੂੰ ਦਿੱਤੀ ਗਈ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਘਰੇਲੂ ਲੜੀ ਦੇ ਦੋਵਾਂ ਟੈਸਟ ਮੈਚਾਂ ਲਈ ਉਪਲੱਬਧ ਰਹੇਗਾ।

ਟੀਮ ਦਾ ਐਲਾਨ ਕਰਦਿਆਂ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਟੈਸਟ ਲੜੀ ਲਈ ਕਰੁਣ ਨਾਇਰ ਤੇ ਅਭਿਮੰਨਿਊ ਈਸ਼ਵਰਨ ਨੂੰ ਬਾਹਰ ਕੀਤਾ ਗਿਆ ਹੈ, ਜਦਕਿ ਦੇਵਦੱਤ ਪੱਡੀਕਲ ਨੂੰ ਟੀਮ ਵਿਚ ਥਾਂ ਦਿੱਤੀ ਗਈ ਹੈ। ਸਾਈ ਸੁਧਰਸ਼ਨ ਵੀ ਟੀਮ ਦਾ ਹਿੱਸਾ ਹੋਵੇਗਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ’ਚ ਵੈਸਟ ਇੰਡੀਜ਼ ਖਿਲਾਫ਼ ਟੈਸਟ ਲੜੀ ਲਈ ਰਵਿੰਦਰਾ ਜਡੇਜਾ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਅਗਰਕਰ ਨੇ ਉਮੀਦ ਜਤਾਈ ਕਿ ਪੰਤ ਦੱਖਣੀ ਅਫਰੀਕਾ ਖਿਲਾਫ਼ ਨਵੰਬਰ-ਦਸੰਬਰ ’ਚ ਹੋਣ ਵਾਲੀ ਘਰੇਲੂ ਟੈਸਟ ਲੜੀ ਉਪਲਬਧ ਹੋਵੇਗਾ।

Advertisement

ਬੁਮਰਾਹ ਬਾਰੇ ਅਗਰਕਰ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਨੂੰ ਚੰਗੀ ਤਰ੍ਹਾਂ ਆਰਾਮ ਦਿੱਤਾ ਗਿਆ ਹੈ ਅਤੇ ਉਹ 2 ਅਕਤੂੁਬਰ ਨੂੰ ਅਹਿਮਦਾਬਾਦ ’ਚ ਸ਼ੁਰੂ ਹੋਣ ਵਾਲੀ ਲੜੀ ਲਈ ਤਿਆਰ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਸਥਿਤੀ ਬਾਰੇ ਅਜੀਤ ਅਗਰਕਾਰ ਨੇ ਕਿ ਉਨ੍ਹਾਂ ਨੂੰ ਉਸ ਦੇ ਫਿੱਟ ਹੋਣ ਸਬੰਧੀ ਜਾਣਕਾਰੀ ਨਹੀਂ ਹੈ।

ਟੀਮ ’ਚ ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇ ਐੱਲ ਰਾਹੁਲ, ਸਾਈ ਸੁਧਰਸ਼ਨ, ਦੇਵਦੱਤ ਪੱਡੀਕਲ, ਧਰੁਵ ਜੁਰੇਲ (ਵਿਕਟ ਕੀਪਰ), ਰਵਿੰਦਰ ਜਡੇਜਾ (ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈੱਡੀ, ਐੱਨ ਜਗਦੀਸ਼ਨ (ਵਿਕਟ ਕੀਪਰ), ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਤੇ ਕੁਲਦੀਪ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ।

Advertisement
×