Indian Premier League: ਸਨਰਾਈਜਰਸ ਹੈਦਰਾਬਾਦ ਵੱਲੋਂ ਜਿੱਤ ਨਾਲ ਸ਼ੁਰੂਆਤ
ਇਸ਼ਾਨ ਕਿਸ਼ਨ ਦੇ ਸੈਂਕੜੇ ਸਦਕਾ ਰਾਜਸਥਾਨ ਰੌਇਲਜ਼ ਨੂੰ 44 ਦੌੜਾਂ ਨਾਲ ਹਰਾਇਆ
Hyderabad: Sunrisers Hyderabad batter Ishan Kishan celebrates his century during the IPL 2025 match between Sunrisers Hyderabad and Rajasthan Royals at Rajiv Gandhi International Cricket Stadium, in Hyderabad, Sunday, March 23, 2025. (PTI Photo) (PTI03_23_2025_000172A) *** Local Caption ***
Advertisement
IPL: Sunrisers Hyderabad beat Rajasthan Royals by 44 runs
ਹੈਦਰਾਬਾਦ, 23 ਮਾਰਚ
ਸਨਰਾਈਜਰਸ ਹੈਦਰਾਬਾਦ (SRH) ਨੇ ਇਸ਼ਾਨ ਕਿਸ਼ਨ ਦੇ ਨਾਬਾਦ ਸੈਂਕੜੇ ਤੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਸਦਕਾ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਵਿੱਚ ਰਾਜਸਥਾਨ ਰੌਇਲਜ਼ (RR) ਨੂੰ 44 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਹੈਦਰਾਬਾਦ ਨੇ ਇਸ਼ਾਨ ਕਿਸ਼ਨ ਦੀਆਂ 106 ਦੌੜਾਂ ਤੇ ਟਰੈਵਿਸ ਦੀਆਂ 67 ਦੌੜਾਂ ਸਦਕਾ 20 ਓਵਰਾਂ ’ਚ ਛੇ ਵਿਕਟਾਂ ’ਤੇ 286 ਦੌੜਾਂ ਬਣਾਈਆਂ। ਇਸ ਵਿੱਚ ਅਭਿਸ਼ੇਕ ਸ਼ਰਮਾ ਨੇ 24 ਦੌੜਾਂ ਨਿਤੀਸ਼ ਰੈੱਡੀ ਨੇ 30 ਤੇ ਹੈਨਰਿਕ ਕਲਾਸਨ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ ਤਿੰਨ ਵਿਕਟਾਂ ਤੇ ਐੱਮ. ਥੀਕਸ਼ਾਨਾ ਨੇ ਦੋ ਵਿਕਟਾਂ ਲਈਆਂ। ਇਸ ਮਗਰੋਂ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਰਾਜਸਥਾਨ ਨੂੰ 20 ਓਵਰਾਂ ’ਚ 242/6 ਦੇ ਸਕੋਰ ’ਤੇ ਹੀ ਰੋਕ ਦਿੱਤਾ। ਰਾਜਸਥਾਨ ਵੱਲੋਂ ਸੰਜੂ ਸੈਮਸਨ ਨੇ 66 ਦੌੜਾਂ ਤੇ ਧਰੁਵ ਜੁਰੈਲ ਨੇ 70 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿਤਾ ਨਾ ਸਕੇ। ਟੀਮ ਵੱਲੋਂ ਸ਼ਿਮਰੌਨ ਹੇਟਮਾਇਰ ਨੇ 42 ਦੌੜਾਂ, ਸ਼ੁਭਮ ਦੂਬੇ ਨੇ 34 ਦੌੜਾਂ ਬਣਾਈਆਂ।
ਹੈਦਰਾਬਾਦ ਵੱਲੋਂ ਗੇਂਦਬਾਜ਼ ਸਿਮਰਜੀਤ ਸਿੰਘ ਤੇ ਹਰਸ਼ਲ ਪਟੇਲ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਮੁਹੰਮਦ ਸ਼ੰਮੀ ਤੇ ਐਡਮ ਜ਼ੰਪਾ ਨੂੰ ਇੱਕ ਇੱਕ ਵਿਕਟ ਮਿਲੀ। -ਪੀਟੀਆਈ
Advertisement
×